ਪਟਿਆਲਾ, 11 ਜਨਵਰੀ 2019 - ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਾਹੀ ਸਮਾਧਾਂ ਦਾ ਦੌਰਾ ਕੀਤਾ। ਸ਼ਾਹੀ ਸਮਾਧਾਂ ਕੈਪਟਨ ਦੇ ਪੁਰਖਿਆਂ ਦੀ ਯਾਦਗਾਰ ਹੈ, ਜਿਸ 'ਚ ਉਨ੍ਹਾਂ ਦੇ ਮਾਤਾ ਸਵਰਗੀ ਰਾਜਮਾਤਾ ਮੋਹਿੰਦਰ ਕੌਰ ਪਟਿਆਲਾ ਦੀ ਵੀ ਯਾਦਗਾਰ ਹੈ। ਕੈਪਟਨ ਸ਼ਾਹੀ ਸਮਾਧਾਂ ਵਿਖੇ ਆਪਣੀ ਪਤਨੀ ਅਤੇ ਸਾਬਕਾ ਯੂਨੀਅਨ ਮੰਤਰੀ ਪਰਨੀਤ ਕੌਰ, ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨਾਲ ਇਥੇ ਪੁੱਜੇ ਸਨ।
ਦੱਸਦੇਈਏ ਕਿ ਇਸ ਸਥਾਨ ਨੂੰ ਪੁਨਰ ਨਿਰਮਾਣ ਕਰਨ ਲਈ ਇਕ ਮਹੀਨਾ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ। ਟੂਰਿਜ਼ਮ ਤੇ ਕਲਚਰਲ ਅਫੇਅਰ ਵਿਭਾਗ ਵੱਲੋਂ ਇਸ ਨੂੰ ਪੁਨਰ ਨਿਰਮਾਣ ਕਰ ਪਟਿਆਲਾ ਦੀ ਵਿਰਾਸਤ ਸਾਂਭੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ।