ਜਲੰਧਰ, 15 ਜਨਵਰੀ 2019 - ਜਲੰਧਰ ਦੇ ਲਤੀਫਪੁਰਾ 'ਚ ਸਰਕਾਰੀ ਜ਼ਮੀਨ 'ਤੇ ਹੋਏ ਨਜਾਇਜ਼ ਕਬਜ਼ੇ ਹਟਾਉਣ ਗਏ ਨਿਗਮ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਉੱਤੇ ਸਥਾਨਕ ਲੋਕਾਂ ਵੱਲੋਂ ਪੱਥਰਬਾਜ਼ੀ ਕਰ ਦਿੱਤੀ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਟੀਮ ਦੀ ਕਾਰਵਾਈ ਤੋਂ ਪਹਿਲਾਂ ਹੀ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਡਿਚ ਮਸ਼ੀਨ ‘ਤੇ ਪਥਰਾਅ ਕਰਦੇ ਹੋਏ ਟਾਇਰ ਸਾੜ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਉਕਤ ਇਲਾਕੇ ‘ਚ ਪਾਕਿਸਤਾਨ ਦੇ ਸਮੇਂ ਤੋਂ ਰਹਿ ਰਹੇ ਹਨ। ਇਥੇ ਉਨ੍ਹਾਂ ਚੌਥੀ ਪੀੜ੍ਹੀ ਰਹਿ ਰਹੀ ਹੈ ਤੇ ਉਹ ਟਰਸਟ ਦੀ ਮਨਮਾਨੀ ਨਹੀਂ ਚੱਲਣ ਦੇਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਜ਼ਮੀਨ ਤੋਂ ਕਬਜ਼ਾ ਹਟਾਉਣ ਆਈ ਟੀਮ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਸੀ। ਮਾਡਲ ਟਾਊਨ ਦੇ ਡੇਅਰੀ ਵਾਲੇ ਇਲਾਕੇ 'ਚ ਵਧੇਰੇ ਸਰਕਾਰੀ ਜ਼ਮੀਨ 'ਤੇ ਲੋਕਾਂ ਦਾ ਕਬਜ਼ਾ ਹੈ