ਜੀ ਐੱਸ ਪੰਨੂ
ਪਟਿਆਲਾ 26 ਜਨਵਰੀ 2019 - 26ਜਨਵਰੀ ਬੜਾ ਹੀ ਸ਼ੁੱਭ ਦਿਨ ਰਿਹਾ ਇਹਨਾਂ 90 ਪੁਲਿਸ ਇੰਸਪੈਕਟਰ ਦਾ ਕੇ ਓਹਨਾ ਦੀ ਲਾਟਰੀ ਖੁੱਲੀ ਤੇ ਨੱਬੇ ਦੇ ਨੱਬੇ ਪੀ ਪੀ ਐੱਸ ਅਫਸਰ ਬਣ ਗਏ। ਇਹਨਾਂ ਨਬੇ ਪੁਲਿਸ ਅਫਸਰਾ ਦੀ ਲਾਲ ਤੇ ਨੀਲੀ ਫੀਤੀ ਮੋਢਿਆਂ ਤੋਂ ਉਤਰ ਗਈ /ਪਟਿਆਲਾ ਪੁਲਿਸ ਚੋ ਚਾਰ ਇੰਸਪੈਕਟਰਜ ਨੂੰ ਪੀ ਪੀ ਐੱਸ ਅਫਸਰ ਬਣਾ ਦਿੱਤਾ ਗਿਆ ਜੋ ਅੱਜ ਆਪਣੇ ਮੋਢਿਆਂ ਲਾਲ ਨੀਲੀ ਫਿਤੀ ਉਤਾਰ ਕਿ ਪੋਲੋ ਗ੍ਰਾਉੰਡ ਵਿੱਚ ਰੀਪਬਲਿਕ ਡੇ ਤੇ ਡਿਊਟੀ ਦੇ ਰਹੇ ਜਿਨ੍ਹਾਂ ਨੂੰ ਮੁੱਖ ਮੰਤਰੀ ਵਲੋਂ ਨਿਵਾਜ਼ਿਆ ਵੀ ਗਿਆ। ਜਸਵਿੰਦਰ ਸਿੰਘ ,ਡੀ ਐੱਸ ਗਰੇਵਾਲ ,ਸੁੱਖਰਾਜ ਸਿੰਘ ਅਤੇ ਹਰਵਿਦਰ ਸਿੰਘ ਚੀਮਾ ਬੜੇ ਹੀ ਖੁੱਸ ਨਜਰ ਆ ਰਹੇ ਤੇ ਹਰ ਕੋਈ ਪੁਲਿਸ ਅਫਸਰ ,ਮੁਲਾਜਮ ਇਹਨਾਂ ਨੂੰ ਵਧਾਈ ਦੇ ਰਹੇ ਸਨ ਤੇ ਚੰਗਾ ਫੱਲ ਲੈਣ ਲਈ ਹਰ ਕੋਈ ਇਮਾਨਦਾਰੀ ਕੰਮ ਕਰਨ ਦੀ ਤਾਗੀਦ ਕਰ ਰਿਹਾ ਸੀ।
ਫੋਟੋ ਜਸਵਿੰਦਰ ਸਿੰਘ ਟਿਵਾਣਾ, ਡੀ ਐੱਸ ਗਰੇਵਾਲ,ਸੁਖਰਾਜ ਸਿੰਘ