ਸ਼ੌਰਯ ਸ਼ਰਮਾ
ਫਤਹਿਗੜ੍ਹ ਸਾਹਿਬ, 10 ਫਰਵਰੀ 2019 - ਜ਼ਿਲ੍ਹਾ ਪ੍ਰਸ਼ਾਸਨ ਨੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਜੱਦੀ ਪਿੰਡ ਵਿਚ 1.62 ਕਰੋੜ ਰੁਪਏ ਦੇ ਪੰਚਾਇਤੀ ਫੰਡ ਗਬਨ ਹੋਣ ਬਾਰੇ ਪਤਾ ਲਗਾਇਆ ਹੈ। ਇਹ ਸਰਕਾਰੀ ਪੈਸਾ ਗਬਨ ਕਰਨ 'ਚ ਪਿੰਡ ਦੇ ਸਾਬਕਾ ਸਰਪੰਚ, ਦੋ ਬੀਡੀਪੀੳ, ਦੋ ਸਕੱਤਰ ਸ਼ਾਮਲ ਹਨ। ਦਿਲਚਸਪੀ ਦੀ ਗੱਲ ਇਹ ਹੈ ਕਿ ਇੱਕ ਬੀਡੀਪੀੳ ਨੇ ਤਾਂ ਪੀਸੀਐਸ ਦਾ ਪੇਪਰ ਕਲੀਅਰ ਕੀਤਾ ਹੋਇਆ ਹੈ ਤੇ ਹੁਣ ਉਹ ਬਤੌਰ ਐਕਸਾਈਜ਼ ਤੇ ਟੈਕਸੇਸ਼ਨ ਅਫਸਰ ਕੰਮ ਕਰ ਰਿਹਾ ਹੈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਏ ਡੀ ਸੀ ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਕੋਲ ਉਕਤ ਮਾਮਲੇ ਬਾਬਤ ਸ਼ਿਕਾਇਤ ਆਈ ਸੀ ਕਿ ਕੋਟਲਾ ਭਾਈ ਕਾ ਦੇ ਸਾਬਕਾ ਸਰਪੰਚ ਨਵਰੀਤ ਸਿੰਘ, ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰਾਂ ਨਾਲ ਮਿਲੀਭੁਗਤ ਕਰ ਕਰੋੜਾਂ ਰੁਪਏ ਦੇ ਪੰਚਾਇਤ ਫੰਡ ਖਾ ਗਏ। ਜਦਕਿ ਰੇਲਵੇ ਦੁਆਰਾ ਅਕਵਾਇਰ ਕੀਤੀ ਜ਼ਮੀਨ ਦੇ ਬਦਲੇ ਪੰਚਾਇਤ ਨੂੰ 3.72 ਕਰੋੜ ਰੁਪਏ ਦੀ ਰਾਸ਼ੀ ਵੀ ਮਿਲੀ ਸੀ, ਉਹ ਵੀ ਗੈਰਕਾਨੂੰਨੀ ਤਰੀਕੇ ਕ੍ਢਵਾ ਗਏ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਮਾਮਲੇ ਸਬੰਧੀ ਪੁੱਛਗਿੱਛ ਲਈ ਨਿਰਦੇਸ਼ ਦਿੱਤੇ ਸਨ ਅਤੇ ਉਨ੍ਹਾਂ ਨੇ ਜ਼ੈੱਨ ਪੰਚਾਇਤੀ ਰਾਜ ਪੀ ਡਬਲਿਊ.ਡੀ. ਫਤਿਹਗੜ੍ਹ ਸਾਹਿਬ ਅਤੇ ਮੌਜੂਦਾ ਬੀ.ਡੀ.ਪੀ.ਓ.ਖੇੜਾ ਦੀ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਹੁਣ ਰਿਪੋਰਟ ਵਿਚ ਇਹ ਪਾਇਆ ਗਿਆ ਹੈ ਕਿ ਪੰਚਾਇਤ ਫੰਡ ਦੀ ਕੀਮਤ 1.61,37,482 / - ਹੈ ਜੋ ਕਿ ਆਪਸੀ ਮਿਲੀਭੁਗਤ 'ਚ ਗਬਨ ਕਰ ਦਿੱਤੇ ਗਏ।
ਏ.ਡੀ.ਸੀ. (ਡੀ) ਨਵਰੀਤ ਸਿੰਘ ਵੱਲੋਂ ਪਿੰਡ ਕੋਟਲਾ ਭਾਈ ਕਾ ਦੇ ਸਾਬਕਾ ਸਰਪੰਚ, ਉਸ ਵੇਲੇ ਦੇ ਬੀਡੀਪੀਓ ਬਲਜਿੰਦਰ ਸਿੰਘ ਗਰੇਵਾਲ, ਜੋ ਹੁਣ ਡੇਰਾ ਬਸੀ 'ਚ ਤੈਨਾਤ ਹੈ ਅਤੇ ਜਸਬੀਰ ਸਿੰਘ ਮਿਨਹਾਸ, ਜੋ ਹੁਣ ਈ.ਟੀ.ਓ. ਹੈ ਅਤੇ ਦੋ ਪੰਚਾਇਤ ਸਕੱਤਰ ਰਾਜਿੰਦਰ ਕੁਮਾਰ ਅਤੇ ਬਹਾਦੁਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਪੰਚਾਇਤ ਦੇ ਬੈਂਕ ਖਾਤਿਆਂ 'ਚੋਂ ਰੇਲਵੇ ਐਵਾਰਡ ਰਾਸ਼ੀ ਵਾਪਸ ਕਢਵਾਈ ਜਦਕਿ ਐਫ.ਸੀ.ਆਰ (ਪੇਂਡੂ ਵਿਕਾਸ ਅਤੇ ਪੰਚਾਇਤ) ਤੋਂ ਸਪੱਸ਼ਟ ਹਦਾਇਤਾਂ ਹਨ ਕਿ ਰੇਲਵੇ ਐਵਾਰਡ ਰਕਮ ਨੂੰ ਐਫ.ਡੀ.ਆਰ. ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਦੂਜਾ ਉਨ੍ਹਾਂ ਨੇ ਪੰਚਾਇਤੀ ਬੈਂਕ ਖਾਤੇ 'ਚੋਂ ਰਕਮ ਕਢਵਾਈ ਜਦਕਿ ਬੈਂਕ ਖਾਤੇ ਨੂੰ ਬੰਦ ਕਰ ਦਿੱਤਾ ਗਿਆ ਸੀ।
ਹਾਲਾਂਕਿ ਸਰਪੰਚ ਅਤੇ ਅਧਿਕਾਰੀਆਂ ਨੇ ਇਹ ਰਕਮ ਅਣਅਧਿਕਾਰਤ ਢੰਗ ਨਾਲ ਕਢਵਾ ਲਈ ਅਤੇ ਆਪਣੀਆਂ ਜੇਬ੍ਹਾਂ 'ਚ ਪਾ ਲਏ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕਿ 1,161,378,482 / - ਰੁਪਏ ਦੇ ਨਕਲੀ ਬਿੱਲ ਬਣਾਏ ਗਏ ਸਨ। ਨੋਟਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਧਿਕਾਰੀਆਂ ਅਤੇ ਸਾਬਕਾ ਸਰਪੰਚ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇ ਉਹ ਇਸ ਸਬੰਧ ਵਿਚ ਕੋਈ ਜਵਾਬ ਦਾਖ਼ਲ ਕਰਨਾ ਚਾਹੁੰਦੇ ਹਨ ਅਤੇ ਰਿਕਾਰਡ ਦੀ ਜਾਂਚ ਕਰਾਉਣਾ ਚਾਹੁੰਦੇ ਹਨ ਤਾਂ ਉਹ 15 ਦਿਨ ਦੇ ਅੰਦਰ-ਅੰਦਰ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਏ ਡੀ ਸੀ (ਡੀ) ਨੇ ਕਿਹਾ ਕਿ ਇਸ ਘੋਟਾਲੇ ਤੋਂ ਬਾਅਦ ਹੁਣ ਹੋਰ ਵੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਕਿਵੇਂ ਸਰਕਾਰੀ ਪੈਸੇ ਦੀ ਦੁਰਵਰਤੋਂ ਕਿਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ।