← ਪਿਛੇ ਪਰਤੋ
ਨਵੀਂ ਦਿੱਲੀ, 11 ਫਰਵਰੀ 2019 - ਲਖਨਊ ਰੋਡ ਸ਼ੋਅ ਤੋਂ ਪਹਿਲਾਂ ਸੋਮਵਾਰ 11 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ ਅਕਾਊਂਟ ਬਣਾਇਆ। ਕਾਂਗਰਸ ਦੇ ਟਵਿੱਟਰ ਹੈਂਡਲ ਨੇ ਸੋਮਵਾਰ ਨੂੰ ਇਸ ਖਬਰ ਨੂੰ ਟਵੀਟ ਕੀਤਾ, ਜਿਸ ਨੇ ਪੁਸ਼ਟੀ ਕੀਤੀ ਕਿ ਪੂਰਬੀ ਉੱਤਰ ਪ੍ਰਦੇਸ਼ ਦੇ ਨਵੇਂ ਜਨਰਲ ਸਕੱਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਧਿਕਾਰਿਕ ਸ਼ੁਰੂਆਤ ਕੀਤੀ। ਜੁਆਇਨ ਕਰਨ ਤੋਂ ਕੁਝ ਹੀ ਮਿੰਟਾਂ ਦੇ ਅੰਦਰ ਹੀ ਪ੍ਰਿਅੰਕਾ ਗਾਂਧੀ ਦੇ 75 ਹਜ਼ਾਰ ਤੋਂ ਵੱਧ ਦੀ ਗਿਣਤੀ ਵਿੱਚ ਫਾਲੋਅਰ ਹੋ ਗਏ। ਜਦਕਿ ਗਾਂਧੀ ਨੇ ਕੋਈ ਟਵੀਟ ਨਹੀਂ ਕੀਤਾ। ਪ੍ਰਿਯੰਕਾ ਗਾਂਧੀ ਵੱਲੋਂ ੭ ਜਣਿਆਂ ਨੂੰ ਫਾਲੋਅ ਕੀਤਾ ਗਿਆ ਜਿਸ 'ਚ ਰਾਹੁਲ ਗਾਂਧੀ, ਸੂਰਜੇਵਾਲਾ ਸਮੇਤ ਹੋਰ ਕਾਂਗਰਸੀ ਆਗੂ ਸ਼ਾਮਲ ਹਨ।
Total Responses : 942