ਹੁਸ਼ਿਆਰਪੁਰ, 20 ਫਰਵਰੀ 2019 - ਆਰ.ਟੀ.ਆਈ.ਐਕਟ ਲੋਕਾਂ ਦੀ ਸੁਵਿਧਾ ਲਈ ਬਣਾਇਆ ਗਿਆ ਹੈ, ਇਸ ਲਈ ਸਾਰੇ ਲੋਕ ਸੂਚਨਾ ਅਫ਼ਸਰਾਂ ਦੀ ਡਿਊਟੀ ਬਣਦੀ ਹੈ ਕਿ ਇਸ ਐਕਟ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਾਰਥੀ ਨੂੰ ਸਮੇਂ ਸਿਰ ਸੂਚਨਾ ਮੁਹੱਈਆ ਕਰਵਾਈ ਜਾਵੇ। ਇਹ ਸ਼ਬਦ ਰਾਜ ਸੂਚਨਾ ਕਮਿਸ਼ਨਰ ਸ੍ਰੀ ਖੁਸ਼ਵੰਤ ਸਿੰਘ ਨੇ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਹੇ। ਇਸ ਮੌਕੇ ਉਨ•ਾਂ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਮੀਟਿੰਗ ਦੌਰਾਨ ਸ੍ਰੀ ਖੁਸ਼ਵੰਤ ਸਿੰਘ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਸਾਰੇ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰ (ਪੀ.ਆਈ.ਓ.) ਯਕੀਨੀ ਬਣਾਉਣ ਕਿ ਸੂਚਨਾ ਲੈਣ ਵਾਲੇ ਪ੍ਰਾਰਥੀ ਨੂੰ 30 ਦਿਨਾਂ ਦੇ ਅੰਦਰ ਸੂਚਨਾ ਮੁਹੱਈਆ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਹਰ ਵਿਭਾਗ ਦੇ ਮੁੱਖੀ ਨੂੰ ਲੋਕ ਸੂਚਨਾ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ, ਇਸ ਲਈ ਪੀ.ਆਈ.ਓ. ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਰ.ਟੀ.ਆਈ. ਤਹਿਤ ਸਮੇਂ ਸਿਰ ਸੂਚਨਾ ਮੁਹੱਈਆ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਜੇਕਰ ਪੀ.ਆਈ.ਓ. ਨੂੰ ਲੱਗਦਾ ਹੈ ਕਿ ਆਰ.ਟੀ.ਆਈ. ਸਬੰਧੀ ਮੰਗੀ ਗਈ ਸੂਚਨਾ ਉਨ•ਾਂ ਦੇ ਵਿਭਾਗ ਨਾਲ ਸਬੰਧਤ ਨਹੀਂ ਹੈ, ਤਾਂ ਜ਼ਿੰਮੇਵਾਰੀ ਬਣਦੀ ਹੈ ਕਿ ਸਬੰਧਤ ਪੀ.ਆਈ.ਓ. ਨੂੰ 5 ਦਿਨ ਦੇ ਅੰਦਰ ਸੂਚਨਾ ਟਰਾਂਸਫਰ ਕੀਤੀ ਜਾਵੇ।
ਰਾਜ ਸੂਚਨ ਕਮਿਸ਼ਨਰ ਨੇ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਚਨਾ ਦੇਣ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਸੂਚਨਾ ਜਿਸ ਰੂਪ ਵਿੱਚ ਉਪਲਬੱਧ ਹੈ, ਉਸੇ ਰੂਪ ਵਿੱਚ ਹੀ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਆਰ.ਟੀ.ਆਈ. ਤਹਿਤ ਵਿਭਾਗਾਂ ਦੇ ਕਾਰਜ ਵਿੱਚ ਪਾਰਦਰਸ਼ਤਾ ਆਈ ਹੈ ਅਤੇ ਰਿਕਾਰਡ ਦੇ ਰੱਖ-ਰਖਾਵ ਵਿੱਚ ਵੀ ਸੁਧਾਰ ਆਇਆ ਹੈ। ਇਸ ਮੌਕੇ ਉਨ•ਾਂ ਪੀ.ਆਈ.ਓ. ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਦਿੱਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵਿਭਾਗ ਆਰ.ਟੀ.ਆਈ. ਨੂੰ ਹਊਆ ਨਾ ਸਮਝਣ ਅਤੇ ਇਸ ਸਬੰਧੀ ਮੰਗੀ ਗਈ ਸੂਚਨਾ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਆਰ.ਟੀ.ਆਈ. ਐਕਟ ਤਹਿਤ ਵਿਭਾਗਾਂ ਦੇ ਕੰਮ ਵਿੱਚ ਜਿਥੇ ਪਾਰਦਰਸ਼ਤਾ ਆਈ ਹੈ, ਉਥੇ ਕੰਮਾਂ ਵਿੱਚ ਕਾਫ਼ੀ ਸੁਧਾਰ ਵੀ ਆਇਆ ਹੈ। ਉਨ•ਾਂ ਕਿਹਾ ਕਿ ਆਰ.ਟੀ.ਆਈ. ਤੋਂ ਘਬਰਾਉਣ ਦੀ ਬਿਜਾਏ ਸਮੇਂ ਸਿਰ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਕਿਉਂਕਿ ਇਸ ਨਾਲ ਜਿਥੇ ਸਬੰਧਤ ਦਫ਼ਤਰ ਦਾ ਰਿਕਾਰਡ ਮੇਨਟੇਨ ਰਹੇਗਾ, ਉਥੇ ਕਿਸੇ ਕਿਸਮ ਦੀ ਕਮੀ ਪੇਸ਼ੀ ਵੀ ਨਹੀਂ ਰਹੇਗੀ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਸਰੀਨ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸ੍ਰੀਮਤੀ ਰਜਨੀਸ਼ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪੀ.ਆਈ.ਓਜ਼ ਅਤੇ ਏ.ਪੀ.ਆਈ.ਓਜ਼ ਹਾਜ਼ਰ ਸਨ।