ਸਕੂਲ ਵਿਚ ਆਲ੍ਹਣੇ ਲਾਉਣ ਸਮੇਂ ਜ਼ਿਲਾ ਸਿੱਖਿਆ ਅਫਸਰ ਨੇਕ ਸਿੰਘ, ਸਕੂਲ ਸਟਾਫ਼ ਅਤੇ 'ਬੀੜ' ਸੁਸਾਇਟੀ ਦੇ ਮੈਂਬਰ
ਫਿਰੋਜ਼ਪੁਰ 17 ਮਈ (ਗੁਰਿੰਦਰ ਸਿੰਘ) 'ਪੰਛੀ ਬਚਾਓ-ਫਰਜ਼ ਨਿਭਾਓ' ਮੁਹਿੰਮ ਤਹਿਤ ਪੰਜਾਬ ਪੱਧਰ 'ਤੇ ਪੰਛੀਆਂ ਦੀ ਗਿਣਤੀ ਵਧਾਉਣ ਲਈ ਕੰਮ ਕਰ ਰਹੀ ਰਹੀ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ ਸੁਸਾਇਟੀ 'ਬੀੜ' ਦੁਆਰਾ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਵਿਚ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਸਾਇੰਸ ਬਲਾਕ ਵਿੱੱਚ ਮਿੱਟੀ ਦੇ ਆਲ੍ਹਣੇ ਲਾਏ ਗਏ। ਇਸ ਮੁਹਿੰਮ ਦੌਰਾਨ ਪ੍ਰਿੰਸੀਪਲ ਮੁਖਤਿਆਰ ਸਿੰਘ ਅਤੇ ਸਕੂਲ ਇੰਚਾਰਜ ਅਨੁਕੂਨ ਪੰਛੀ ਦੀ ਦੇਖ ਰੇਖ ਵਿੱੱਚ ਸਕੂਲ ਦੇ ਪੁਰਾਣੇ ਰੁੱਖਾਂ ਅਤੇ ਬਨੇਰਿਆਂ 'ਤੇ ਆਲ੍ਹਣੇ ਟੰਗੇ ਗਏ। ਇਸ ਦੌਰਾਨ ਜ਼ਿਲਾ ਸਿੱਖਿਆ ਅਫਸਰ ਨੇਕ ਸਿੰਘ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਪੰਛੀ ਕੁਦਰਤੀ ਸਮਤੋਲ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਕਰਕੇ ਸਾਨੂੰ ਅਲੋਪ ਹੋ ਰਹੇ ਪੰਛੀਆਂ ਦੀਆਂ ਪ੍ਰਜਾਤੀਆਂ ਬਚਾਉਣ ਲਈ ਸਾਰਥਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਕੁਦਰਤ ਦੇ ਨੇੜੇ ਲਿਆਉਣਾ ਸਮੇਂ ਦੀ ਲੋੜ ਹੈ। 'ਬੀੜ' ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਸੁਸਾਇਟੀ ਦੁਆਰਾ ਪੰਜਾਬ ਵਿੱਚ ਹੁਣ ਤੱਕ 18000 ਦੇ ਕਰੀਬ ਮਿੱਟੀ ਦੇ ਆਲ੍ਹਣੇ ਲਾਏ ਜਾ ਚੁੱਕੇ ਹਨ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲਾਂ ਵਿਚ ਜ਼ਿਲਾ ਸਿੱਖਿਆ ਅਫਸਰ ਦੀ ਅਗਵਾਈ ਵਿਚ ਬੀੜ ਸੁਸਾਇਟੀ ਦੁਆਰਾ ਹਰਬਲ ਗਾਰਡਨ ਬਨਾਉਣ ਦੇ ਨਾਲ-ਨਾਲ ਪੰਛੀਆਂ ਦੇ ਆਲ੍ਹਣੇ ਵੀ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਆਲ੍ਹਣਿਆਂ ਵਿਚ 16 ਪ੍ਰਜਾਤੀਆਂ ਬਸੇਰਾ ਕਰ ਚੁੱਕੀਆਂ ਨੇ ਜਿਸ ਵਿਚ ਗੁਟਾਰ, ਘਰੇਲੂ ਚਿੜੀ, ਉੱਲੂ ਅਤੇ ਗਰੁੜ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸਮੇਂ ਲੈਕਚਰਾਰ ਮਹਾਂਵੀਰ ਬਾਂਸਲ, ਗੁਰਮੀਤ ਸਿੰਘ, ਮੇਜਰ ਸਿੰਘ, ਨਵੀਨ ਕੁਮਾਰ ਅਤੇ ਪੜ੍ਹੋ ਪੰਜਾਬ ਸੈਮੀਨਾਰ ਟੀਮ ਤੋਂ ਅਨਿਲ ਕੱਕੜ, ਸੁਖਦੇਵ ਸਿੰਘ , ਰਾਜਬੀਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਭੁੱਟੋ , ਰਾਮ ਸਿੰਘ, ਜਗਜੀਤ ਸਿੰਘ ਚੰਦੜ , ਲਖਵਿੰਦਰ ਸਿੰਘ ਕੈਲਾਸ਼ ਅਤੇ ਪਰਮਜੀਤ ਸਿੰਘ ਕੱਬਰਵੱਛਾ ਹਾਜ਼ਰ ਸਨ।