← ਪਿਛੇ ਪਰਤੋ
ਗੁਜਰਾਤ, 25 ਮਈ 2019 - ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਦਿਨ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ 'ਚ ਲੱਗੀ ਭਿਆਨਕ ਅੱਗ ਨੇ 24 ਜਾਨਾਂ ਲੈ ਲਈਆਂ। ਜਿਸ 'ਚ 24 ਵਿਦਿਆਰਥੀ ਸ਼ਾਮਿਲ ਸਨ ਇਸ ਤੋਂ ਬਿਨਾਂ ਇੱਕ ਅਧਿਆਪਕ ਦੀ ਜਾਨ ਵੀ ਚਲੀ ਗਈ। ਇਸ ਅੱਗ ਤੋਂ ਬਚਣ ਲਈ ਕਈ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲ ਵੀ ਮਾਰੀ ਪਰ ਫਿਰ ਵੀ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ। ਦੱਸਿਆ ਜਾ ਰਿਹਾ ਹੈ ਕਿ ਚੌਥੀ ਮੰਜ਼ਲ 'ਤੇ ਕੋਚਿੰਗ ਕਲਾਸ ਚੱਲ ਰਹੀ ਸੀ। ਦੁਪਹਿਰ ਕਰੀਬ 3:30 ਵਜੇ ਅੱਗ ਲੱਗ ਗਈ। ਉਸ ਵੇਲੇ ਕੋਚਿੰਗ ਵਿੱਚ 40 ਬੱਚੇ ਮੌਜੂਦ ਸਨ। ਜਾਂਚ ਵਿੱਚ ਪਤਾ ਲੱਗਾ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ। ਬਾਅਦ ਵਿੱਚ ਬੈਨਰ 'ਤੇ ਲੱਗ ਕੇ ਪੂਰੀ ਬਿਲਡਿੰਗ ਵਿੱਚ ਫੈਲ ਗਈ। ਤੁਾਹਨੂੰ ਦੱਸ ਦੇਈਏ ਕਿ ਇਸ ਹਾਦਸੇ 'ਚ ਮਰਨ ਵਾਲੇ ਬੱਚਿਆਂ ਦੀ ਉਮਰ 14 ਤੋਂ 17 ਦੇ ਵਿਚਕਾਰ ਦੱਸੀ ਜਾ ਰਹੀ ਹੈ।
Total Responses : 940