ਤਲਵੰਡੀ ਭਾਈ, 24 ਜੂਨ 201+9 - ਲੁਧਿਆਣਾ ਜੇਲ੍ਹ ਤੋਂ ਸ੍ਰੀ ਮੁਕਤਸਰ ਸਾਹਿਬ ਪੇਸ਼ੀ ਲਈ ਲਿਜਾਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੈਦੀ ਜਗਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਦਾਸੂਵਾਲ ਲੁਧਿਆਣਾ ਜੇਲ੍ਹ 'ਚ ਬੰਦ ਸੀ। ਉਸ ਨੂੰ ਕਿਸੇ ਮੁਕੱਦਮੇ ਦੀ ਪੇਸ਼ੀ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਜਾ ਰਿਹਾ ਸੀ।
ਇਸ ਦੌਰਾਨ ਤਲਵੰਡੀ ਭਾਈ ਦੇ ਮੁੱਖ ਚੌਕ ਨੇੜੇ ਇੱਕ ਕਾਰ 'ਚ ਆਏ ਉਸ ਦੇ ਦੋ ਸਾਥੀ ਪੁਲਿਸ ਪਾਰਟੀ 'ਤੇ ਪਿਸਤੌਲ ਤਾਣ ਕੇ ਉਸ ਨੂੰ ਛੁਡਾ ਕੇ ਫ਼ਰਾਰ ਹੋ ਗਏ।