ਰੋਹਤਕ, 25 ਜੂਨ 2019 - ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਕੁੱਝ ਦਿਨ ਪਹਿਲਾਂ ਆਪਣੇ ਖੇਤਾਂ 'ਚ ਜਾ ਕੇ ਖੇਤੀ ਕਰਨ ਦੀ ਇੱਛਾ ਜਤਾਉਂਦਿਆਂ ਅਦਾਲਤ ਤੋਂ ਪੈਰੋਲ ਮੰਗੀ ਸੀ, ਜੋ ਕਿ ਮੁਸ਼ਕਿਲ ਲੱਗ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਿਰਸਾ ਦੇ ਤਹਿਸੀਲਦਾਰ ਨੇ ਰਿਪੋਰਟ 'ਚ ਦੱਸਿਆ ਹੈ ਕਿ ਡੇਰੇ ਕੋਲ ਕੁੱਲ 250 ਏਕੜ ਜ਼ਮੀਨ ਹੈ। ਜਿਸ 'ਚ ਕਿਤੇ ਵੀ ਰਾਮ ਰਹੀਮ ਮਾਲਕ ਨਹੀਂ ਹੈ। ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟਰਸਟ ਦੇ ਨਾਂਅ ਹੈ। ਜਿਸ ਵਜ੍ਹਾ ਕਾਰਨ ਪ੍ਰਸ਼ਾਸਨ ਦੀ ਨਜ਼ਰ 'ਚ ਪੈਰੋਲ ਦਾ ਕੋਈ ਅਧਾਰ ਨਹੀਂ ਬਣਦਾ।
ਇਹ ਵੀ ਖ਼ਬਰ ਹੈ ਕਿ ਫਿਲਹਾਲ ਇਸ ਬਾਬਤ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਜੇਲ੍ਹ ਪ੍ਰਸ਼ਾਸਨ ਨੂੰ ਭੇਜੀ ਜਾਏਗੀ। ਸਿਰਸਾ ਪ੍ਰਸ਼ਾਸਨ ਦੀ ਰਿਪੋਰਟ ਤੋਂ ਬਾਅਦ ਹੀ ਰੋਤਕ ਜੇਲ੍ਹ ਪ੍ਰਸ਼ਾਸਨ ਕੋਈ ਫੈਸਲਾ ਲੈ ਸਕਦਾ ਹੈ।