ਚੰਡੀਗੜ੍ਹ, 16 ਜੁਲਾਈ 2019 - ਚੰਡੀਗੜ੍ਹ ਤੋਂ ਨਾਂਦੇੜ ਅਤੇ ਪੁਣੇ ਦੀਆਂ ਹਵਾਈ ਉਡਾਣਾਂ 'ਚ ਏਅਰ ਇੰਡੀਆ ਨੇ 15 ਜੁਲਾਈ ਤੋਂ ਤਬਦੀਲੀ ਕੀਤੀ ਹੈ। ਪਹਿਲਾਂ ਜੋ ਉਡਾਣਾਂ ਚੰਡੀਗੜ੍ਹ ਤੋਂ ਨਾਂਦੇੜ ਲਈ ਮੰਗਲਵਾਰ ਤੇ ਵੀਰਵਾਰ ਜਾਂਦੀਆਂ ਸਨ, ਹੁਣ ਉਹ ਮੰਗਲਵਾਰ ਤੇ ਬੁੱਧਵਾਰ ਨੂੰ ਉੱਡਿਆ ਕਰਨਗੀਆਂ।
ਇਸੇ ਤਰ੍ਹਾਂ ਚੰਡੀਗੜ੍ਹ-ਪੁਣੇ ਦੀਆਂ ਉਡਾਣਾਂ ਸੋਮਵਾਰ, ਵੀਰਵਾਰ ਤੇ ਸ਼ੁੱਕਰਵਾਰ ਦੀ ਬਜਾਏ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਉੱਡਿਆ ਕਰਨਗੀਆਂ।
ਚੰਡੀਗੜ੍ਹ-ਦਿੱਲੀ-ਚੰਡੀਗੜ੍ਹ ਫਲਾਈਟ ਜੋ ਕਿ ਏਅਰ ਇੰਡੀਆ ਦੀ ਸਬਸਿਡਅਰੀ ਅਲਾਇੰਸ ਏਅਰ ਵੱਲੋਂ ਓਪਰੇਟ ਕੀਤੀ ਜਾਂਦੀ ਸੀ, ਹੁਣ 20 ਜੁਲਾਈ ਤੱਕ ਸਸਪੈਂਡ ਰਹੇਗੀ। ਇਸ ਤੋਂ ਪਹਿਲਾਂ ਇਹ 15 ਜੁਲਾਈ ਤੱਕ ਕਿਸੇ ਤਕਨੀਕੀ ਕਾਰਨਾਂ ਕਾਰਨ ਸਸਪੈਂਡ ਰਹੀ ਸੀ।