ਫਿਰੋਜ਼ਪੁਰ 16 ਅਗਸਤ 2019 :ਵਿਵੇਕਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ 15 ਅਗਸਤ ਨੂੰ ਹੁਸੈਨੀਵਾਲਾ ਬਾਰਡਰ ਤੇ ਬੀਐੱਸਐੱਫ ਦੇ ਜਵਾਨਾਂ ਦੇ ਨਾਲ ਆਜ਼ਾਦੀ ਦਾ ਜਸ਼ਨ ਮਨਾਇਆ। ਬੀਐੱਸਐੱਫ ਵੱਲੋਂ ਆਯੋਜਿਤ ਆਜ਼ਾਦੀ ਦਿਵਸ ਪ੍ਰ੍ਰੋਗਰਾਮ ਜਿਸ ਦੇ ਮੁੱਖ ਮਹਿਮਾਨ ਸ਼ਿਵ ਓਮ (ਕਮਾਂਡੈਂਟ 136 ਬਟਾਲੀਅਨ ਬੀਐੱਸਐੱਫ) ਅਤੇ ਐੱਸ ਐੱਸ ਸੁੰਦਰ ਕਮਾਂਡੈਂਟ ਬੀਐ੍ਵੱਸਐੱਫ ਰਹੇ ਵਿਚ ਵਿਵੇਕਨੰਦ ਵਰਲਡ ਸਕਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਸਕੂਲ ਦੇ ਵਿਦਿਆਰਥੀ ਅਨੀਸ਼, ਨਿਤਿਨ, ਦਸ਼ਕ, ਪਰਮਜੋਤ, ਰਾਜਬੀਰ, ਸੋਵਿਤ ਨੇ ਆਪਣੇ ਮਧੁਰ ਸੰਗੀਤ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪਲਕ ਦੀ ਸਵਤੰਤਰਤਾ ਦਿਵਸ ਤੇ ਜੋਸ਼ਪੂਰਨ ਕਵਿਤਾ ਗਾਇਨ ਨੇ ਸਾਰਿਆਂ ਵਿਚ ਜੋਸ਼ ਭਰ ਦਿੱਤਾ। ਵਿਦਿਆਰਥਆਂ ਗੁਰਸ਼ਰਨ, ਅਸ਼ੀਰ, ਪ੍ਰਭਕਿਰਨ, ਵੰਸ਼ਿਕ, ਜਨਸ਼ਦੀਪ, ਮਨਜਿੰਦਰ, ਮਹਿਕ, ਨਵਦੀਪ, ਪੁਨੀਤ, ਦਿਵਾਂਸ਼ੂ, ਸਰਤਾਜ, ਅਰਸ਼ਪ੍ਰੀਤ, ਯੁਵਰਾਜ ਸਿੰਘ, ਰਹਿਮਤ, ਰੋਜਮੀਤ, ਅੰਕਿਤਾ, ਅੰਸ਼ਿਕਾ, ਮਨਰੂਪ, ਗੁਰਨੂਰ, ਕੈਲਿਵਨ, ਖਵਾਇਸ਼ ਭੰਗੜਾ ਅਤੇ ਡਾਂਸ ਕਰਕੇ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਚੰਗੇ ਪ੍ਰਦਰਸ਼ਨ ਵੱਲੋਂ ਉਤਸਾਹਿਨ ਦੇਣ ਦੇ ਲਈ ਮੁੱਖ ਮਹਿਮਾਨ ਵੱਲੋਂ ਟੋਕਨ ਆਫ ਅਪਰੀਕੇਸ਼ਿਨ ਐਵਾਰਡ ਦੇ ਨਾਲ ਸਨਮਾਨਿਤ ਕੀਤਾ। ਜਿਸ ਸਕੂਲ ਦੇ ਗਤੀਵਿਧੀ ਪ੍ਰਧਾਨ ਵਿਪਨ ਸ਼ਰਮਾ ਨੇ ਸਟੇਜ ਦੀ ਭਮਿਕਾ ਨਿਭਾਈ।