← ਪਿਛੇ ਪਰਤੋ
ਬਠਿੰਡਾ, 21 ਅਗਸਤ 2019 - ਬਠਿੰਡਾ ਦੇ ਕਸਬਾ ਭਗਤਾ ਭਾਈ ਕਾ 'ਚ ਪਸ਼ੂਆਂ ਲਈ ਬਣਾਏ ਵਾੜੇ ਦਾ ਲੈਂਟਰ ਡਿੱਗ ਜਾਣ ਕਾਰਨ 13 ਪਸ਼ੂਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਿਨਾਂ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਵਾਪਰਦੇ ਹੀ ਨੇੜਲੇ ਘਰਾਂ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ 'ਚ ਮਦਦ ਕੀਤੀ। ਲੋਕਾਂ ਵੱਲੋਂ ਜੇ. ਸੀ. ਬੀ. ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਗਏ ਪਸ਼ੂਆਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਮਾਲਕ ਗੁਰਜੰਟ ਸਿੰਘ ਦਾ ਕਰੀਬ 10 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
Total Responses : 940