ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 18 ਸਤੰਬਰ 2019 - ਪੰਜਾਬ ਸਰਕਾਰ ਅਤੇ ਡੀ.ਜੀ.ਪੀ ਸਾਹਿਬ, ਪੰਜਾਬ, ਚੰਡੀਗੜ ਵੱਲੋ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਉੱਚ ਅਫ਼ਸਰਾਨ ਨੂੰ ਨਸ਼ਾ ਰੋਕੂ ਕਾਰਵਾਈਆਂ ਕਰਨ ਦੇ ਦਿੱਤੇ ਆਦੇਸ਼ਾ ਦੀ ਪਾਲਣਾ ਕਰਦਿਆਂ ਖਤਮ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ,ਪੀ ਸ਼੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ ਵਲੋ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਹਰ ਤਰ੍ਹਾਂ ਦੇ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਜੇਕਰ ਕੋਈ ਪੁਲਿਸ ਕ੍ਰਮਚਾਰੀ ਸ਼ਰਾਬ ਜਾਂ ਕਿਸੇ ਹੋਰ ਤਰ੍ਹਾਂ ਦੇ ਨਸ਼ੇ ਦਾ ਆਦੀ ਹਨ ਤਾਂ ਉਹ ਵੀ ਇਸ ਗੱਲ ਦੀ ਸਹਿਮਤੀ ਪ੍ਰਗਟਾ ਰਹੇ ਹਨ ਕਿ ਉਹ ਵੀ ਆਪਣੀ ਇਸ ਬੁਰੀ ਆਦਤ ਤੋਂ ਖੁੱਦ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਆਪਣਾ ਇਲਾਜ ਕਰਵਾਉਣਾ ਚਾਹੰਦੇ ਹਨ ਤਾਂ ਪੁਲਿਸ ਮਹਿਕਮੇ ਵਲੋ ਉਨਾਂ ਨੂੰ ਇਲਾਜ ਦੀ ਸਹੂਲਤ ਉਪਲਭਦ ਕਰਾਈ ਜਾ ਰਹੀ ਹੈ। ਜਿਸ ਸਬੰਧੀ ਜੋ ਸ਼੍ਰੀ ਵਿਕਰਮ ਜੀਤ ਦੁੱਗਲ, ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵਿੱਚ ਹਰ ਇੱਕ ਕ੍ਰਮਚਾਰੀ ਦਾ ਸਰਕਾਰੀ ਹਸਪਤਾਲ ਵਿੱਚ ਸਲਾਨਾ ਮੈਡੀਕਲ ਕਰਵਾਇਆ ਜਾਂਦਾ ਹੈ।
ਇਹ ਗੱਲ ਦੱਸਣਯੋਗ ਹੈ ਅੰਮ੍ਰਿਤਸਰ-ਦਿਹਾਤੀ ਪੁਲਿਸ ਵੱਲੋਂ ਕਿਸੇ ਵੀ ਪੁਲਿਸ ਕਰਮਚਾਰੀ ਦਾ ਕੋਈ ਡੋਪ ਟੈਸਟ ਨਹੀ ਕਰਵਾਇਆ ਗਿਆ। ਪੁਲਿਸ ਮਹਿਕਮੇ ਵਿੱਚ ਹਰ ਸਾਲ ਸਲਾਨਾ ਮੈਡੀਕਲ ਹੁੰਦਾ ਹੈ ਜੋ ਕਿ ਇਸ ਸਾਲ ਵੀ ਕਰਵਾਇਆ ਗਿਆ ਸੀ, ਜਿਸ ਦੀ ਪ੍ਰਕਿਰਆ ਦੌਰਾਨ ਹੀ ਇਹ ਸਾਰਾ ਮਾਮਲਾ ਸਾਹਮਣੇ ਆਇਆ।
ਜਿਸ ਦਾ ਮੱਖ ਮੰਤਵ ਇਹ ਹੂੰਦਾ ਹੈ ਕਿ ਡਿਉਟੀ ਦੌਰਾਨ ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਬਿਮਾਰੀ ਨੂੰ ਤਸਦੀਕ ਕੀਤਾ ਜਾ ਸਕੇ ਅਤੇ ਬਿਨਾ ਕਿਸੇ ਦੇਰੀ ਤੋ ਉਹ ਪੁਲਿਸ ਕਰਮਚਾਰੀ ਆਪਣਾ ਬਣਦਾ ਇਲਾਜ ਕਰਵਾ ਸਕੇ। ਇਸ ਸਲਾਨਾ ਮੈਡੀਕਲ ਦੀ ਰਿਪੋਰਟ ਦੇ ਅਧਾਰ ਤੇ ਉਸ ਪੁਲਿਸ ਕਰਮਚਾਰੀ ਨੂੰ ਉਸ ਦੀ ਬਿਮਾਰੀ ਪ੍ਰਤੀ ਜਾਗਰੂਕ ਜਾਂ ਕਾਉਂਸਲੰਗ ਕੀਤੀ ਜਾਂਦੀ ਹੈ ਤਾ ਜੋ ਉਸ ਕਰਮਚਾਰੀ ਦੀ ਮੈਡੀਕਲ ਕੰਡੀਸ਼ਨ ਠੀਕ ਕੀਤੀ ਜਾ ਸਕੇ।
ਇਸੇ ਸਬੰਧ ਵਿੱਚ ਅਪ੍ਰੈਲ-2019 ਤੋਂ ਜਿਲ੍ਹਾ ਅੰਮ੍ਰਿਤਸਰ-ਦਿਹਾਤੀ ਦੇ ਸਾਰੇ ਮੁਲਾਜ਼ਮਾਂ ਨੂੰ ਉਹਨਾਂ ਦੇ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਦਿੱਤੀ ਗਈ ਤਾਰੀਖ ਅਨੁਸਾਰ ਉਹਨਾ ਪੁਲਿਸ ਕਰਮਚਾਰੀਆਂ ਨੇ ਆਪਣੇ ਸਲਾਨਾ ਮੈਡੀਕਲ ਕਰਵਾਏ ਜਿਸ ਵਿਚ 20/25 ਅਜਿਹੇ ਕਰਮਚਾਰੀ ਪਾਏ ਗਏ ਜਿਹਨਾਂ ਬਾਰੇ ਇਹ ਜਾਪਿਆ ਕਿ ਹੋ ਸਕਦਾ ਹੈ ਕਿ ਇਹ ਕਰਮਚਾਰੀ ਕਿਸੇ ਬਿਮਾਰੀ ਜਾਂ ਕਿਸੇ ਤਰ੍ਹਾਂ ਦੇ ਨਸ਼ੇ ਨਾਲ ਗ੍ਰਸਤ ਹੋਣ। ਇਸੇ ਹੀ ਪ੍ਰਕਿਰਆ ਦੌਰਾਨ ਇੱਕ ਅਜਿਹਾ ਕਰਮਚਾਰੀ ਪਾਇਆ ਗਿਆ ਜਿਸ ਵੱਲੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਪਿਸ਼ਾਬ ਦੇ ਸੈਂਪਲ ਨਾਲ ਆਪਣਾ ਮੈਡੀਕਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।।
ਜਿਸ ਦੀ ਮੈਡੀਕਲ ਰਿਪੋਰਟ ਦੌਰਾਨ ਕੀਤੀ ਗਈ ਇਸ ਹੇਰਾਫੇਰੀ ਦਾ ਪਤਾ ਲੱਗ ਗਿਆ। ਇਸ ਉਪਰੰਤ ਉਨਾਂ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਪੁਲਿਸ ਕਰਮਚਾਰੀ ਕੁਲਵਿੰਦਰ ਪਾਲ ਨੂੰ ਨੋਕਰੀ ਤੋ ਮੁੱਅਤਲ ਕਰਕੇ ਉਸ ਮੁਲਾਜਮ ਦੀ ਵਿਭਾਗੀ ਪੜਤਾਲ ਕਰਨ ਦੇ ਆਦੇਸ਼ ਦੇ ਦਿੱਤੇ ਅਤੇ ਬਾਕੀ ਸਾਰਿਆ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਗੇ ਤੋਂ ਕਿਸੇ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਜੇਕਰ ਜਰੂਰਤ ਪਈ ਤਾਂ ਉਸ ਮੁਲਾਜਮ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ।
ਵਿਕਰਮ ਜੀਤ ਦੁੱਗਲ, ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ