ਚੰਡੀਗੜ੍ਹ, 20 ਸਤੰਬਰ 2019 - ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮ੍ਹੀ ਰੰਧਾਵਾ ਦੇ ਵਿਵਾਦ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ 'ਚ ਇੱਕ ਹੋਰ ਵਿਵਾਦ ਛਿੜ ਗਿਆ ਹੈ। ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਚ ਮਾਈ ਭਾਗੋ ਦੇ ਵਿਵਾਦਿਤ ਜ਼ਿਕਰ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਅਤੇ ਸਮੂਹ ਸਿੱਖ ਭਾਈਚਾਰਾ ਉਸਦੇ ਖਿਲਾਫ ਉਤਰ ਆਇਆ ਹੈ।
ਸ਼ੁੱਕਰਵਾਰ ਸਵੇਰ ਤੋਂ ਹੀ ਸਿੱਧੂ ਮੂਸੇਵਾਲਾ ਦੇ ਖਿਲਾਫ ਫੇਸਬੁੱਕ 'ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਤੇ ਨਾਲ ਹੀ ਉਸਦੇ ਵਿਵਾਦਿਤ ਗੀਤ ਦੀਆਂ ਸਤਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਨਵੇਂ ਗੀਤ 'ਚ 'ਜੱਟੀ ਜਿਉਣੇ ਮੌੜ ਵਰਗੀ', 'ਚ ਮਾਈ ਭਾਗੋ ਅਤੇ ਸਿੱਖੀ ਦੇ ਕਕਾਰਾਂ ਸੰਬੰਧੀ 'ਚ ਕੁੱਝ ਗਲਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਇਸ ਖਿਲਾਫ ਸਖਤੀ ਵਰਤਦਿਆਂ ਅੰਮ੍ਰਿਤਸਰ ਤੋਂ ਅਕਾਲ ਪੁਰਖ ਦੀ ਫੌਜ ਨਾਮੀ ਸੰਸਥਾ ਵੱਲੋਂ ਡੀ.ਸੀ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਸਿੱਧੂ ਮੂਸੇਵਾਲਾ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੇ ਮੂਸੇ ਵਾਲੇ ਨੇ ਇੱਕ ਲੱਚਰਤਾ ਭਰੇ ਗੀਤ 'ਚ 'ਮਾਈ ਭਾਗੋ' ਦਾ ਨਾ ਵਰਤ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਥੇ ਹੀ ਬੱਸ ਨਹੀਂ, ਸਿੱਧੂ ਮੂਸੇਵਾਲਾ ਖਿਲਾਫ ਸੋਸ਼ਲ ਮੀਡੀਆ ਦੇ ਕਈ ਨਾਮੀ ਚਿਹਰੇ ਵੀ ਨਿੱਤਰ ਆਏ ਹਨ ਤੇ ਮੂਸੇਵਾਲਾ ਦੇ ਸ਼ੋਆਂ ਦਾ ਬਾਈਕਾਟ ਕਰਨ 'ਤੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਹਨ।
ਅਕਾਲ ਪੁਰਖ ਕੀ ਫੌਜ ਨਾਮੀ ਸੰਸਥਾ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ :-