ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਜਿਲ੍ਹਾ ਤਰਨ ਤਾਰਨ ਲਈ ਅੱਜ ਬੜੇ ਹੀ ਮਾਣ ਅਤੇ ਚਾਅ ਵਾਲੀ ਗਲ ਸੀ ਕਿਉਂਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਉਸਾਰੂ ਸੋਚ ਅਤੇ ਅਣਥਕ ਮਿਹਨਤ ਸਦਕਾ ਸਰਕਾਰੀ ਸਕੂਲ ਜਿੰਨਾ ਬੁਲੰਦੀਆਂ ਨੂੰ ਛੂਹ ਰਹੇ ਹਨ ਉਹਨਾਂ ਬੁਲੰਦੀਆਂ ਦੀ ਇੱਕ ਝਲਕ ਦੇਖਣ ਲਈ ਤਰਨ ਤਾਰਨ, ਕਪੂਰਥਲਾ, ਜਲੰਧਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਨਵ ਨਿਯੁਕਤ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਉਚੇਚੇ ਤੌਰ ਤੇ ਸਕੂਲ ਦੀ ਵਿਲੱਖਣ ਕਾਰਜ ਸ਼ੈਲੀ ਦੇਖਣ ਲਈ ਪਹੁੰਚੇ । ਇਹ ਸਚਮੁੱਚ ਹੀ ਉਹਨਾ ਲਈ ਇੱਕ ਹੈਰਾਨੀ ਭਰਿਆ ਤਜਰਬਾ ਸੀ । ਸ੍ਰੀ ਕ੍ਰਿਸ਼ਨ ਕੁਮਾਰ ਜੀ , ਡਾਕਟਰ ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜੀ ਸਵੇਰ ਦੀ ਸਭਾ ਵਿੱਚ ਸਕੂਲ ਵਿੱਚ ਹਾਜਰ ਸਨ । ਉਹਨਾ ਦੇ ਨਾਲ ਮੁੱਖ ਦਫ਼ਤਰ ਮੋਹਾਲੀ ਤੋਂ ਸ੍ਰ ਗੁਰਤੇਜ ਸਿੰਘ , ਸ੍ਰ ਕੁਲਵਿੰਦਰ ਸਿੰਘ ਅਤੇ ਸ੍ਰ ਦਵਿੰਦਰ ਸਿੰਘ ਜੀ ਹਾਜਰ ਸਨ । ਸਕੂਲ ਮੁਖੀਆਂ ਨੇ ਸਵੇਰ ਦੀ ਸਭਾ ਵਿੱਚ ਸ਼ਾਮਲ ਹੋ ਕੇ ਸਭਾ ਦੀਆਂ ਗਤੀਵਿਧੀਆਂ ਨੂੰ ਕਰਵਾਓਣ ਦਾ ਤਰੀਕਾ ਅਤੇ ਵਿਦਿਆਰਥੀਆਂ ਦਾ ਪੂਰੀ ਊਰਜਾ ਦੇ ਨਾਲ ਇਸ ਸਭਾ ਵਿੱਚ ਸ਼ੁਰੂ ਤੋਂ ਅਖੀਰ ਤਕ ਸ਼ਾਮਲ ਹੋਣ ਨੂੰ ਦੇਖ ਕੇ ਸਾਰੇ ਅਧਿਆਪਕ ਸਹਿਬਾਨ ਹੈਰਾਨ ਸਨ । ਇਸ ਉਪਰੰਤ ਹਰੇਕ ਸਕੂਲ ਮੁਖੀ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੂੰ ਸਕੂਲ ਦੀ ਹਰੇਕ ਜਮਾਤ ਵਿਜ਼ਿਟ ਕਰਵਾਈ ਗਈ । ਜਿਸ ਦੌਰਾਨ ਹਰੇਕ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਨਾਲ ਗੱਲਬਾਤ ਕਰਕੇ ਉਹਨਾਂ ਵੱਲੋ ਕੀਤੇ ਜਾ ਰਹੇ ਕੰਮ ਨੂੰ ਦੇਖਿਆ । ਵਿਦਿਆਰਥੀਆਂ ਦੀਆਂ ਕਾਪੀਆਂ ਵਿੱਚ ਉਕਰੇ ਮੋਤੀਆਂ ਵਰਗੇ ਅੱਖਰ ਨੇ ਹਰੇਕ ਅਧਿਆਪਕ ਸਹਿਬਾਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਧਿਆਪਕ ਲਈ ਅਸੰਭਵ ਕੁਝ ਵੀ ਨਹੀਂ । ਵਿਦਿਆਰਥੀਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਸੱਚਮੁੱਚ ਹੀ ਕਾਬਲੇ ਤਾਰੀਫ਼ ਸੀ । ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਵਿੱਚ 515 ਵਿਦਿਆਰਥੀ ਹਨ । ਸਕੂਲ ਪੂਰੀ ਤਰ੍ਹਾਂ ਅੰਗਰੇਜੀ ਮਾਧਿਅਮ ਹੈ । ਸਕੂਲ ਦਾ ਹਰ ਇੱਕ ਅਧਿਆਪਕ ਆਪਣੇ ਆਪ ਵਿੱਚ ਪੂਰੀ ਤਰਾਂ ਸਮਰਪਿਤ ਹੈ । ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ । ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਦੋਹਾਂ ਵਿੱਚ ਪੂਰੀ ਤਰਾਂ ਤਾਲਮੇਲ ਹੈ । ਸਕੂਲ ਦੇ ਵਿਦਿਆਰਥੀ ਹਰੇਕ ਮੁਕਾਬਲੇ ਵਿੱਚ ਸਟੇਟ ਪੱਧਰ ਤੱਕ ਮੁਕਾਬਲਾ ਜੇਤੂ ਹਨ । ਇਸ ਉਪਰੰਤ ਡਾਕਟਰ ਦਵਿੰਦਰ ਸਿੰਘ ਬੋਹਾ ਜੀ ਨੇ ਸਮੂਹ ਸਕੂਲ ਮੁਖੀ ਸਹਿਬਾਨ ਨਾਲ ਗੱਲਬਾਤ ਕੀਤੀ । ਇਸ ਮੌਕੇ ਸਕੂਲ ਮੁਖੀ ਸ੍ਰ ਪ੍ਰਿਤਪਾਲ ਸਿੰਘ ਜੀ, ਸ੍ਰ ਗੁਰਵਿੰਦਰ ਸਿੰਘ ਜੀ ਅਤੇ ਮੈਡਮ ਸਰਬਜੀਤ ਕੌਰ ਜੀ ਨੇ ਸਕੂਲ ਮੁਖੀਆਂ ਅਤੇ ਸੈਂਟਰ ਸਕੂਲ ਮੁਖੀਆਂ ਦੇ ਪ੍ਰਸ਼ਨਾ ਦੇ ਉੱਤਰ ਦਿੱਤੇ ਅਤੇ ਸਕੂਲ ਵਿੱਚ ਕਰਵਾਏ ਜਾ ਰਹੇ ਕੰਮਾਂ ਤੇ ਚਾਨਣਾ ਪਾਇਆ । ਇਸ ਦੌਰਾਨ ਹਰੇ
ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਜਿਲ੍ਹਾ ਤਰਨ ਤਾਰਨ ਲਈ ਅੱਜ ਬੜੇ ਹੀ ਮਾਣ ਅਤੇ ਚਾਅ ਵਾਲੀ ਗਲ ਸੀ ਕਿਉਂਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਉਸਾਰੂ ਸੋਚ ਅਤੇ ਅਣਥਕ ਮਿਹਨਤ ਸਦਕਾ ਸਰਕਾਰੀ ਸਕੂਲ ਜਿੰਨਾ ਬੁਲੰਦੀਆਂ ਨੂੰ ਛੂਹ ਰਹੇ ਹਨ ਉਹਨਾਂ ਬੁਲੰਦੀਆਂ ਦੀ ਇੱਕ ਝਲਕ ਦੇਖਣ ਲਈ ਤਰਨ ਤਾਰਨ, ਕਪੂਰਥਲਾ, ਜਲੰਧਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਨਵ ਨਿਯੁਕਤ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਉਚੇਚੇ ਤੌਰ ਤੇ ਸਕੂਲ ਦੀ ਵਿਲੱਖਣ ਕਾਰਜ ਸ਼ੈਲੀ ਦੇਖਣ ਲਈ ਪਹੁੰਚੇ । ਇਹ ਸਚਮੁੱਚ ਹੀ ਉਹਨਾ ਲਈ ਇੱਕ ਹੈਰਾਨੀ ਭਰਿਆ ਤਜਰਬਾ ਸੀ । ਸ੍ਰੀ ਕ੍ਰਿਸ਼ਨ ਕੁਮਾਰ ਜੀ , ਡਾਕਟਰ ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜੀ ਸਵੇਰ ਦੀ ਸਭਾ ਵਿੱਚ ਸਕੂਲ ਵਿੱਚ ਹਾਜਰ ਸਨ । ਉਹਨਾ ਦੇ ਨਾਲ ਮੁੱਖ ਦਫ਼ਤਰ ਮੋਹਾਲੀ ਤੋਂ ਸ੍ਰ ਗੁਰਤੇਜ ਸਿੰਘ , ਸ੍ਰ ਕੁਲਵਿੰਦਰ ਸਿੰਘ ਅਤੇ ਸ੍ਰ ਦਵਿੰਦਰ ਸਿੰਘ ਜੀ ਹਾਜਰ ਸਨ । ਸਕੂਲ ਮੁਖੀਆਂ ਨੇ ਸਵੇਰ ਦੀ ਸਭਾ ਵਿੱਚ ਸ਼ਾਮਲ ਹੋ ਕੇ ਸਭਾ ਦੀਆਂ ਗਤੀਵਿਧੀਆਂ ਨੂੰ ਕਰਵਾਓਣ ਦਾ ਤਰੀਕਾ ਅਤੇ ਵਿਦਿਆਰਥੀਆਂ ਦਾ ਪੂਰੀ ਊਰਜਾ ਦੇ ਨਾਲ ਇਸ ਸਭਾ ਵਿੱਚ ਸ਼ੁਰੂ ਤੋਂ ਅਖੀਰ ਤਕ ਸ਼ਾਮਲ ਹੋਣ ਨੂੰ ਦੇਖ ਕੇ ਸਾਰੇ ਅਧਿਆਪਕ ਸਹਿਬਾਨ ਹੈਰਾਨ ਸਨ । ਇਸ ਉਪਰੰਤ ਹਰੇਕ ਸਕੂਲ ਮੁਖੀ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੂੰ ਸਕੂਲ ਦੀ ਹਰੇਕ ਜਮਾਤ ਵਿਜ਼ਿਟ ਕਰਵਾਈ ਗਈ । ਜਿਸ ਦੌਰਾਨ ਹਰੇਕ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਨਾਲ ਗੱਲਬਾਤ ਕਰਕੇ ਉਹਨਾਂ ਵੱਲੋ ਕੀਤੇ ਜਾ ਰਹੇ ਕੰਮ ਨੂੰ ਦੇਖਿਆ । ਵਿਦਿਆਰਥੀਆਂ ਦੀਆਂ ਕਾਪੀਆਂ ਵਿੱਚ ਉਕਰੇ ਮੋਤੀਆਂ ਵਰਗੇ ਅੱਖਰ ਨੇ ਹਰੇਕ ਅਧਿਆਪਕ ਸਹਿਬਾਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਧਿਆਪਕ ਲਈ ਅਸੰਭਵ ਕੁਝ ਵੀ ਨਹੀਂ । ਵਿਦਿਆਰਥੀਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਸੱਚਮੁੱਚ ਹੀ ਕਾਬਲੇ ਤਾਰੀਫ਼ ਸੀ । ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਵਿੱਚ 515 ਵਿਦਿਆਰਥੀ ਹਨ । ਸਕੂਲ ਪੂਰੀ ਤਰ੍ਹਾਂ ਅੰਗਰੇਜੀ ਮਾਧਿਅਮ ਹੈ । ਸਕੂਲ ਦਾ ਹਰ ਇੱਕ ਅਧਿਆਪਕ ਆਪਣੇ ਆਪ ਵਿੱਚ ਪੂਰੀ ਤਰਾਂ ਸਮਰਪਿਤ ਹੈ । ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ । ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਦੋਹਾਂ ਵਿੱਚ ਪੂਰੀ ਤਰਾਂ ਤਾਲਮੇਲ ਹੈ । ਸਕੂਲ ਦੇ ਵਿਦਿਆਰਥੀ ਹਰੇਕ ਮੁਕਾਬਲੇ ਵਿੱਚ ਸਟੇਟ ਪੱਧਰ ਤੱਕ ਮੁਕਾਬਲਾ ਜੇਤੂ ਹਨ । ਇਸ ਉਪਰੰਤ ਡਾਕਟਰ ਦਵਿੰਦਰ ਸਿੰਘ ਬੋਹਾ ਜੀ ਨੇ ਸਮੂਹ ਸਕੂਲ ਮੁਖੀ ਸਹਿਬਾਨ ਨਾਲ ਗੱਲਬਾਤ ਕੀਤੀ । ਇਸ ਮੌਕੇ ਸਕੂਲ ਮੁਖੀ ਸ੍ਰ ਪ੍ਰਿਤਪਾਲ ਸਿੰਘ ਜੀ, ਸ੍ਰ ਗੁਰਵਿੰਦਰ ਸਿੰਘ ਜੀ ਅਤੇ ਮੈਡਮ ਸਰਬਜੀਤ ਕੌਰ ਜੀ ਨੇ ਸਕੂਲ ਮੁਖੀਆਂ ਅਤੇ ਸੈਂਟਰ ਸਕੂਲ ਮੁਖੀਆਂ ਦੇ ਪ੍ਰਸ਼ਨਾ ਦੇ ਉੱਤਰ ਦਿੱਤੇ ਅਤੇ ਸਕੂਲ ਵਿੱਚ ਕਰਵਾਏ ਜਾ ਰਹੇ ਕੰਮਾਂ ਤੇ ਚਾਨਣਾ ਪਾਇਆ । ਇਸ ਦੌਰਾਨ ਹਰੇਕ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੇ ਇਸ ਸਕੂਲ ਤੋਂ ਲਈ ਗਈ ਸੇਧ ਤੋਂ ਕੁਝ ਨਵਾਂ ਸਿੱਖ ਕੇ ਆਪਣੇ ਸਕੂਲ ਵਿੱਚ ਲਾਗੂ ਕਰਨ ਬਾਰੇ ਪ੍ਰਣ ਲਿਆ । ਇਸ ਮੌਕੇ ਬੋਲਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਅਜੌਕੇ ਸਮੇਂ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਵੱਡੇ ਪੱਧਰ ਤੇ ਬਦਲਾਵ ਆ ਗਿਆ ਹੈ । ਸਕੂਲਾਂ ਦੇ ਨਤੀਜੇ ਪਿੱਛਲੇ ਸਾਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹਨ । ਪੰਜਾਬ ਦੇ ਸਰਕਾਰੀ ਸਕੂਲ ਬਹੁਤ ਤੇਜੀ ਨਾਲ ਸਮਾਰਟ ਹੀ ਰਹੇ ਹਨ । ਹਰੇਕ ਸਕੂਲ ਵਿੱਚ ਈ ਕੰਟੈਂਟ ਨਾਲ ਵਿਦਿਆਰਥੀਆਂ ਨੂੰ ਕੰਮ ਕਰਵਾਇਆ ਜਾ ਰਿਹਾ ਹੈ । ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਹੈਰਾਨੀਜਨਕ ਸੁਧਾਰ ਹੋ ਰਹੇ ਹਨ । ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਨੇ ਇਸ ਦੌਰਾਨ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਆਪਣੇ ਸਕੂਲ ਅਤੇ ਆਪਣੇ ਕਲੱਸਟਰ ਨੂੰ ਸਮਾਰਟ ਬਣਾ ਦੇਣਗੇ । ਅੱਜ ਦੀ ਇਹ ਵਿਜ਼ਿਟ ਸੱਚਮੁੱਚ ਹੀ ਇਹਨਾਂ ਨਵ ਨਿਯੁਕਤ ਸਕੂਲ ਮੁਖੀ ਸਹਿਬਾਨ ਅਤੇ ਸੈਂਟਰ ਸਕੂਲ ਮੁਖੀ ਸਹਿਬਾਨ ਲਈ ਇੱਕ ਵਰਦਾਨ ਸਾਬਤ ਹੋਈ ਅਤੇ ਉਹਨਾ ਨੂੰ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ । ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਕੰਵਲਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ, ਸ੍ਰ ਨਵਦੀਪ ਸਿੰਘ ਜਿਲ੍ਹਾ ਕੋਆਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਤੇ ਸਮੁੱਚੀ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਟੀਮ ਜਿਲ੍ਹਾ ਤਰਨ ਤਾਰਨ ਉਚੇਚੇ ਤੌਰ ਤੇ ਹਾਜਰ ਸਨ ।