← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ,8 ਨਵੰਬਰ 2019 - ਬਠਿੰਡਾ ਡੱਬਵਾਲੀ ਰੋਡ 'ਤੇ ਆਈ.ਟੀ.ਆਈ. ਓਵਰ ਬਰਿੱਜ ਕੋਲ ਸ਼ਾਮ ਕਰੀਬ ਸਾਢੇ ਸੱਤ ਵਜੇ ਇੱਕ ਸ਼ਰਾਬੀ ਕੈਂਟਰ ਚਾਲਕ ਨੇ ਦੋ ਮੋਟਰਸਾਈਕਲ ਤੇ ਐਕਟਿਵਾ ਸਵਾਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਜਿਸ ਨਾਲ ਪੰਜ ਜਣੇ ਗੰਭੀਰ ਜਖਮੀ ਹੋ ਗਏੇ। ਇਸ ਹਾਦਸੇ 'ਚ ਇੱਕ ਮਾਸੂਮ ਬੱਚਾ ਵੀ ਸਾਮਲ ਹੈ। ਮੌਕੇ 'ਤੇ ਲੋਕਾਂ ਨੇ ਇੱਕਠੇ ਹੋ ਕੇ ਕੈਂਟਰ ਦੇ ਟਾਇਰਾਂ ਹੇਠਾਂ ਤੋਂ ਮੋਟਰਸਾਈਕਲ ਸਵਾਰ ਔਰਤ, ਮਰਦ ਤੇ ਬੱਚੇ ਨੂੰ ਕੱਢ ਕੇ ਸਮਾਜਸੇਵੀ ਸੰਸਥਾਵਾਂ ਨੂੰ ਫੋਨ ਕੀਤਾ ਸਸੰਸਥਾਵਾਂ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਸਾਰੇ ਜਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ। ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਮੌਕੇ 'ਤੇ ਇੱਕਤਰ ਲੋਕਾਂ ਨੇ ਦੱਸਿਆ ਕਿ ਕੈਂਟਰ ਨੰਬਰ ਪੀਬੀ 10 ਐਫਐਫ 6939 ਦੇ ਇਸ ਚਾਲਕ ਨੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਸੀ। ਕੈਂਟਰ ਚਾਲਕ ਨੇ ਜਦੋ ਭੱਜਣ ਦੀ ਕੋਸ਼ਿਸ ਤਾਂ ਲੋਕਾਂ ਨੇ ਮੌਕੇ 'ਤੇ ਵਰਧਮਾਨ ਚੌਂਕੀ ਪੁਲਿਸ ਨੂੰ ਸੱਦ ਕੇ ਸ਼ਰਾਬੀ ਚਾਲਕ ਨੂੰ ਫੜਾ ਦਿੱਤਾ। ਹਾਦਸਾ ਐਨਾ ਭਿਆਨਕ ਸੀ ਕਿ ਲੋਕਾਂ ਨੇ ਕੈਂਟਰ ਪਲਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇੱਥੇ ਲੋਕਾਂ ਦਾ ਇਹ ਵੀ ਰੋਸ ਸੀ ਕਿ ਜਿਸ ਸਥਾਨ ਤੇ ਹਾਦਸਾ ਵਾਪਰਿਆ ਹੈ ਉੱਥੇ ਸੜਕ ਵਿਭਾਗ ਨੇ ਪੁਲੀ ਪੁੱਟ ਕੇ ਅੱਧ ਵਿਚਾਲੇ ਛੱਡ ਦਿੱਤੀ ਹੈ। ਜਿਸ ਨਾਲ ਇੱਥੇ ਰੋਜਾਨਾ ਹਾਦਸੇ ਵਾਪਰ ਰਹੇ ਹਨ ਪਰ ਜੋ ਇਹ ਹਾਦਸਾ ਵਾਪਰਿਆ ਹੈ ਉਹ ਸ਼ਰਾਬੀ ਕੈਂਟਰ ਚਾਲਕ ਵਜ੍ਹਾ ਨਾਲ ਵਾਪਰਿਆ ਹੈ ਅਤੇ ਇਹ ਪਿੱਛੋਂ ਵੀ ਇੱਕ ਵਾਹਨ ਨੂੰ ਟੱਕਰ ਮਾਰ ਕੇ ਆਇਆ ਹੈ।
Total Responses : 940