ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਨਵੰਬਰ 2019: ਡਿਜਨੀ ਪਲੇਅ ਵੇ ਸਕੂਲ ਵਿੱਚ ਪ੍ਰਿੰਸੀਪਲ ਨੀਤੂ ਕੱਕੜ ਦੀ ਅਗਵਾਈ ਦੀ ਅਗਵਾਈ ਹੇਠ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਉਪਰ ਅਧਾਰਿਤ ਬਾਲ ਦਿਵਸ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਨੰਨ੍ਹੇ - ਮੁੰਨੇ ਚਾਚਾ ਨਹਿਰੂ ਦੀ ਵੇਸ਼ ਭੂਸਾ ਵਿੱਚ ਸਕੂਲ ਆਏ। ਇਸ ਮੌਕੇ ਤੇ ਪ੍ਰਿੰਸੀਪਲ ਨੀਤੂ ਕੱਕੜ ਨੇ ਨਹਿਰੂ ਜੀ ਦੀ ਜੀਵਨੀ ਉਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਨਹਿਰੂ ਜੀ ਬੱਚਿਆਂ ਨੂੰ ਫੁੱਲਾਂ ਦੇ ਵਾਂਗ ਪਿਆਰ ਕਰਦੇ ਸਨ। ਉਨ੍ਹਾਂ ਨੇ ਬੱਚਿਆਂ ਨੂੰ ਚਿਲਡਰਨ ਡੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪੜ੍ਹ ਲਿਖ ਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਮਨਪ੍ਰੀਤ, ਸੋਨੀਆ,ਵੀਸ਼ੂ,ਸਵਿਤਾ, ਪ੍ਰਿਆ, ਰੇਣੂ, ਸਿਮਰਨ ਆਦਿ ਸਟਾਫ ਹਾਜਰ ਸਨ।