← ਪਿਛੇ ਪਰਤੋ
ਸੜਕ ਹਾਦਸੇ 'ਚ ਆਈ ਬੀ ਅਧਿਕਾਰੀ ਦੀ ਮੌਤ ਸ੍ਰੀ ਮੁਕਤਸਰ ਸਾਹਿਬ, 19 ਨਵੰਬਰ, 2019 : ਇਕ ਸੜਕ ਹਾਦਸੇ ਵਿਚ ਇੰਟੈਲੀਜੈਂਸ ਬਿਊਰੋ (ਆਈ ਬੀ) ਦੇ ਅਧਿਕਾਰੀ ਦੀ ਮੌਤ ਹੋਣ ਦੀ ਸੂਚਨਾ ਹੈ। ਹਾਦਸਾ ਬਠਿੰਡਾ-ਬਾਦਲ ਸੜਕ 'ਤੇ ਪਿੰਡ ਕਾਲਝਰਾਨੀ ਕੋਲ ਕਾਰ ਅਤੇ ਮੋਟਰ ਸਾਈਕਲ ਵਿਚਾਲੇ ਟੱਕਰ ਹੋਣ ਨਾਲ ਵਾਪਰਿਆ ਜਿਸ ਵਿਚ ਆਈ ਬੀ ਅਧਿਕਾਰੀ ਕੁਲਦੀਪ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਮੋਟਰ ਸਾਈਕਲ ਸਵਾਰ ਕੁਲਦੀਪ ਸਿੰਘ ਨੂੰ ਪਿੱਛੋਂ ਟੱਕਰ ਮਾਰੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਕਾਰਨ ਮੋਟਰ ਸਾਈਕਲ ਤੇ ਕਾਰ ਦੋਵੇਂ ਖੇਤਾਂ ਵਿਚ ਜਾ ਡਿੱਗੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 942