ਸ਼ਹੀਦ ਦੁੱਲਾ ਭੱਟੀ ਦੇ ਮਕਬਰੇ 'ਤੇ ਮੱਥਾ ਟੇਕਿਆ
ਲਾਹੌਰ, 22 ਨਵੰਬਰ, 2019 : ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਹਾਜ਼ ਰਾਸ਼ਿਦ ਨੇ ਆਪਣੇ ਭਾਰਤੀ ਮਹਿਮਾਨਾਂ ਪੰਡਤ ਭਗਤ ਲਾਲ ਖੋਖਰ ਪੁਜਾਰੀ ਬਾਲਮੀਕਿ ਮੰਦਿਰ ਲਾਹੌਰ, ਧਰਮਜੀਤ ਸਿੰਘ, ਮੁਹੰਮਦ ਇਕਬਾਲ ਮੁਗਲ ਅਤੇ ਸਈਦ ਸ਼ਮਸ਼ਾਦ ਹੁਸੈਨ ਕਾਦਰੀ ਦੇ ਨਾਲ ਸ਼ਹੀਦ ਦੁੱਲਾ ਭੱਟੀ ਦੇ ਲਾਹੌਰ ਵਿਚ ਮਿਆਨੀ ਸਹਾਬ ਕਬਰਿਸਤਾਨ ਵਿਚ ਸਥਿਤ ਮਕਬਰੇ 'ਤੇ ਮੱਥਾ ਟੇਕਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।