ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 01 ਦਸੰਬਰ 2019: ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਉਨ•ਾਂ ਦੀਆਂ ਕੋਸ਼ਿਸ਼ਾਂ ਸਦਕਾ ਕੇਂਦਰ ਸਰਕਾਰ ਅੰਮ੍ਰਿਤਸਰ-ਪੱਟੀ-ਮਖੂ ਰੇਲ ਮਾਰਗ ਜਲਦੀ ਮੁਕੰਮਲ ਕਰਨ ਲਈ ਕਈ ਵਰਿ•ਆਂ ਤੋਂ ਉਡੀਕ ਵਿਚ ਹੈ, ਪਰ ਪੰਜਾਬ ਦੀ ਕੈਪਟਨ ਸਰਕਾਰ ਅੰਮ੍ਰਿਤਸਰ ਤੇ ਪੰਜਾਬ ਲਈ ਇਸ ਅਹਿਮ ਰੇਲ ਮਾਰਗ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਮਲਿਕ ਨੇ ਕੈਪਟਨ ਸਰਕਾਰ 'ਤੇ ਵਰ•ਦਿਆਂ ਕਿਹਾ ਕਿ ਉਨ•ਾਂ ਨੇ ਤਿੰਨ ਸਾਲ ਪਹਿਲਾਂ ਹੀ ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਤੋਂ ਇਸ ਪ੍ਰਾਜੈਕਟ ਲਈ 299 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ ਤੇ ਇਸ ਪ੍ਰਾਜੈਕਟ ਲਈ ਜ਼ਮੀਨ ਪ੍ਰਾਪਤੀ ਹਿਤ ਸੂਬਾ ਸਰਕਾਰ ਨੇ ਕੇਵਲ 40 ਕਰੋੜ ਰੁਪਏ ਖਰਚ ਕਰਨੇ ਹਨ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਤਾਂ ਜ਼ਮੀਨ ਪ੍ਰਾਪਤੀ ਦਾ ਕੰਮ ਸ਼ੁਰੂ ਹੋ ਗਿਆ ਸੀ, ਪਰ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਇਸ ਪ੍ਰਾਜੈਕਟ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ। ਉਨ•ਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ 5 ਪੱਤਰ ਲਿਖ ਕੇ ਕੰਮ ਜਲਦੀ ਮੁਕੰਮਲ ਕਰਨ ਦੀਆਂ ਅਪੀਲਾਂ ਕਰ ਚੁੱਕੇ ਹਨ, ਪਰ ਸਰਕਾਰ ਜੂੰ ਦੀ ਚਾਲੇ ਚੱਲ ਰਹੀ ਹੈ। ਮਲਿਕ ਨੇ ਕਿਹਾ ਕਿ ਇਹ ਰੇਲ ਮਾਰਗ ਸ਼ੁਰੂ ਹੋਣ ਨਾਲ ਜਿਥੇ ਅੰਮ੍ਰਿਤਸਰ ਤੋਂ ਮੁੰਬਈ ਤੱਕ ਦਾ 250 ਕਿੱਲੋਮੀਟਰ ਦਾ ਸਫ਼ਰ ਘੱਟ ਜਾਵੇਗਾ ਤੇ ਸਮਾਂ ਵੀ 5 ਘੰਟੇ ਘੱਟ ਜਾਵੇਗਾ, ਉਥੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਪਾਰੀਆਂ ਨੂੰ ਵੀ ਇਸ ਦਾ ਲਾਭ ਹੋਵੇਗਾ। ਉਨ•ਾਂ ਕਿਹਾ ਕਿ ਉਹ ਅੰਮ੍ਰਿਤਸਰ ਲਈ ਕੇਂਦਰ ਸਰਕਾਰ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰਾਜਧਾਨੀ, ਤੇਜ਼ਸ ਤੇ ਵੰਦੇ ਮਾਤਰਮ ਵਰਗੀਆਂ ਨਵੀਆਂ ਗੱਡੀਆਂ ਸ਼ੁਰੂ ਕਰਾਉਣਾ ਚਾਹੁੰਦੇ ਹਨ, ਪਰ ਅੰਮ੍ਰਿਤਸਰ-ਜਲੰਧਰ-ਲੁਧਿਆਣਾ ਦਿੱਲੀ ਰੂਟ ਪਹਿਲਾਂ ਹੀ ਜ਼ਿਆਦਾ ਰੁੱਝਿਆ ਹੋਣ ਕਾਰਨ ਅਜਿਹਾ ਨਹੀਂ ਕਰ ਪਾ ਰਹੇ | ਉਨ•ਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਾਜੈਕਟ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ।
ਪਾਕਿਸਤਾਨ ਸ਼ਰਾਰਤੀ ਦੇਸ਼:
ਸ਼ਵੇਤ ਮਲਿਕ ਨੇ ਪੱਤਰਕਾਰਾਂ ਵਲੋਂ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਦੀ ਬਹਾਲੀ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਪਾਕਿਸਤਾਨ ਸ਼ਰਾਰਤੀ ਦੇਸ਼ ਹੈ ਤੇ ਉਸ ਦੀਆਂ ਹਰਕਤਾਂ ਭਾਰਤ ਵਿਰੋਧੀ ਹਨ । ਉਨ•ਾਂ ਆਸ ਪ੍ਰਗਟਾਈ ਕਿ ਪਾਕਿਸਤਾਨ ਆਪਣੀ ਸੋਚ ਬਦਲੇਗਾ ਤੇ ਵਪਾਰ ਮੁੜ ਸ਼ੁਰੂ ਹੋ ਸਕੇਗਾ ਇਸ ਮੌਕੇ ਭਾਜਪਾ ਆਗੂ ਰਜਿੰਦਰਮੋਹਨ ਸਿੰਘ ਛੀਨਾ, ਜ਼ਿਲ•ਾ ਪ੍ਰਧਾਨ ਅਨੰਦ ਸ਼ਰਮਾ, ਸੁਰੇਸ਼ ਮਹਾਜਨ, ਰਾਜ਼ੇਸ਼ ਹਨੀ, ਕੇਵਲ ਗਿੱਲ, ਬਖਸ਼ੀ ਰਾਮ ਅਰੋੜਾ, ਜਨਾਰਦਨ ਸ਼ਰਮਾ, ਹਰਵਿੰਦਰ ਸੰਧੂ ਸਮੇਤ ਹੋਰ ਆਗੂ ਹਾਜ਼ਰ ਸਨ।