ਜਿਲ੍ਹਾ ਪਟਿਅਾਲਾ ਦੇ ਪਿ੍ੰਸੀਪਲਾਂ, ਬੀਪੀਈਓ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨਾਲ ਕੀਤੀ ਮੀਟਿੰਗ
ਸਕੱਤਰ ਸਕੂਲ ਸਿੱਖਿਆ ਨੇ ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਹੋਰ ਸਕੂਲਾਂ ਵਿੱਚ ਕੀਤਾ ੳੁਤਸ਼ਾਹ ਵਧਾੳੁਣ ਲਈ ਦੌਰਾ
ਪਟਿਆਲਾ 09 ਦਸੰਬਰ ,2019: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਲਗਾਤਾਰ ਸਿੱਖਿਆ ਵਿਭਾਗ ਵੱਲੋਂ ੳੁਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ੳੁਪਰਾਲਿਅਾਂ ਦੇ ਕਾਰਨ ਅਧਿਆਪਕ ਇਸ ਵਾਰ ਬੋਰਡ ਦੀਅਾਂ ਜਮਾਤਾਂ ਦੇ ਨਤੀਜੇ ਸ਼ਤ-ਪ੍ਤੀਸ਼ਤ ਲਿਅਾੳੁਣ ਲਈ ਵਿਦਿਆਰਥੀਆਂ ਦੀਅਾਂ ਵਾਧੂ ਜਮਾਤਾਂ ਲਗਾ ਰਹੇ ਹਨ ਅਤੇ ਸਮਾਰਟ ਕਲਾਸਰੂਮ ਵਿੱਚ ਈ-ਕੰਟੈਂਟ ਦੀ ਵਰਤੋਂ ਕਰ ਰਹੇ ਹਨ|ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਪਟਿਅਾਲਾ ਵਿਖੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਦੀ ਮੀਟਿੰਗਾਂ ਵਿੱਚ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਕੀਤਾ|
ੳੁਹਨਾਂ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਇੰਚਾਰਜਾਂ ਨੂੰ ਕਿਹਾ ਕਿ ਇਮਤਿਹਾਨਾਂ ਤੋਂ ਬਾਅਦ 13 ਦਸੰਬਰ ਨੂੰ ਮਾਪੇ ਅਧਿਆਪਕ ਮਿਲਣੀ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਾਯੋਜਿਤ ਕੀਤੀ ਜਾ ਰਹੀ ਹੈ| ਸਮੂਹ ਸਕੂਲਾਂ ਦੇ ਮੁਖੀਆਂ ਨੂੰ ੳੁਤਸ਼ਾਹਿਤ ਕੀਤਾ ਜਾਵੇ ਕਿ ਮਾਪੇ ਅਧਿਆਪਕ ਮਿਲਣੀ ਵਿੱਚ ਵੱਧ ਤੋਂ ਵੱਧ ਮਾਪਿਆਂ ਨੂੰ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਜਾਵੇ| ਇਹਨਾਂ ਮੀਟਿੰਗਾਂ ਵਿੱਚ ਵਿਦਿਆਰਥੀਆਂ ਦੇ ਸਾਕਾਰਾਤਮਕ ਪਹਿਲੂਅਾਂ ਬਾਰੇ ਮਾਪਿਆਂ ਨਾਲ ਜ਼ਰੂਰ ਚਰਚਾ ਕੀਤੀ ਜਾਵੇ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਨਾਲ ਮਿਸ਼ਨ ਸ਼ਤ-ਪ੍ਤੀਸ਼ਤ, ਸਮਾਰਟ ਸਕੂਲ ਨੀਤੀ, ਈ-ਕੰਟੈਂਟ ਦੀ ਵਰਤੋਂ, ਸਕੂਲ ਮਾਨਿਟਰਿੰਗ, ਦਰਪਨ ਅੈਪ, ਈ-ਕੁਇਜ਼ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਪਾਸੋਂ ਹੱਲ ਕਰਵਾਉਣ ਲਈ ਯਤਨ ਕਰਨਾ, ਸਕੂਲ ਵਿੱਚ ਅਨੁਸ਼ਾਸਨ, ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸ਼ੁੱਧ ਬੋਲਚਾਲ ਬਾਰੇ ੳੁਤਸ਼ਾਹਿਤ ਕਰਨਾ, ਸਕੂਲਾਂ ਦੇ ਡਾਟਾ ਅਪਲੋਡ ਅਤੇ ਅਪਡੇਟ ਕਰਨ, ਫਿੱਟ ਗੁਰੂ ਮੁਹਿੰਮ ਅਤੇ ਹੋਰ ਗੁਣਾਤਮਕ ਮੁੱਦਿਆਂ ਸਬੰਧੀ ਗੱਲਬਾਤ ਕੀਤੀ|
ੳੁਹਨਾਂ ਕਿਹਾ ਕਿ ੳੁਹ ਸਕੂਲਾਂ ਵਿੱਚ ਜਾ ਦੇਖਿਆ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਧੂ ਕਲਾਸਾਂ ਲਗਾ ਕੇ ਬੋਰਡ ਦੀਅਾਂ ਜਮਾਤਾਂ ਦੇ ਇਮਤਿਹਾਨਾਂ ਵਾਲੀਅਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ| ਇਹ ਪੰਜਾਬ ਦੇ ਸਕੂਲਾਂ ਵਿੱਚ ਇੱਕ ਮੁਹਿੰਮ ਬਣ ਚੁੱਕਾ ਹੈ ਅਤੇ ਅਧਿਆਪਕ ਜੀਰੋ ਪੀਰੀਅਡ ਸਕੂਲ ਮੁਖੀਆਂ ਤੋਂ ਮੰਗ ਕੇ ਲਗਾ ਰਹੇ ਹਨ| ਵਾਧੂ ਜਮਾਤਾਂ ਲਗਾ ਰਹੇ ਅਧਿਅਾਪਕਾਂ ਨੂੰ ਸਮਾਜ ਵੱਲੋਂ ਵੀ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਜਿਅਾਦਾਤਰ ੳੁਤਸ਼ਾਹ ਮਿਲ ਰਿਹਾ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਪਾ੍ਇਮਰੀ ਸਕੂਲਾਂ ਦੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਭਾਵੀ ਸਿੱਖਣ ਸਿਖਾੳੁਣ ਵਿਧੀਅਾਂ ਰਾਹੀਂ ਸਿਖਾ ਕੇ ਗੁਣਾਤਮਕ ਸਿੱਖਿਆ ਪ੍ਦਾਨ ਕਰਨ ਦੇ ੳੁਪਰਾਲਿਅਾਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ| ੳੁਹਨਾਂ ਪੀ੍-ਪਾ੍ਇਮਰੀ ਦੇ ਦਾਖਲਿਅਾਂ ਪ੍ਤੀ ਮਾਪਿਅਾਂ ਨੂੰ ਜਾਗਰੂਕ ਕਰਨ ਲਈ ਪੇ੍ਰਿਅਾ| ੳੁਹਨਾਂ ਨਵ-ਨਿਯੁਕਤ ਬਲਾਕ ਸਿੱਖਿਆ ਅਫ਼ਸਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੇ ਨਾਲ ਨਾਲ ਸਿੱਖਿਅਾ ਅਧਿਕਾਰੀਆਂ ਨੂੰ ਸਕੂਲਾਂ ਦੀ ਮਾਨਿਟਰਿੰਗ ਕਰਨ ਲਈ ੳੁਤਸ਼ਾਹਿਤ ਵੀ ਕੀਤਾ|
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਹਰਵਿੰਦਰ ਕੌਰ ਨੋਡਲ ਅਫ਼ਸਰ ਪਟਿਆਲਾ, ਕੁਲਭੂਸ਼ਨ ਸਿੰਘ ਬਾਜਵਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਅਮਰਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਮਨਜੀਤ ਸਿੰਘ ੳੁਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਸੁਖਵਿੰਦਰ ਸਿੰਘ ਖੋਸਲਾ ੳੁਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਮਧੂ ਬਰੂਆ ੳੁਪ-ਜ਼ਿਲ੍ਹਾ ਸਿੱਖਿਆ ਅਫ਼ਸਰ ਅੈਲੀਮੈਂਟਰੀ ਸਿੱਖਿਆ, ਮਨਵਿੰਦਰ ਕੌਰ ਭੁੱਲਰ ੳੁਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਅਰਚਨਾ ਮਹਾਜਨ ਡਾਇਟ ਪ੍ਰਿੰਸੀਪਲ, ਪਿ੍ੰਸੀਪਲਾਂ ਤੋਤਾ ਸਿੰਘ, ਪਿ੍ੰਸੀਪਲ ਰੰਧਾਵਾ ਸਿੰਘ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਅਤੇ ਸਕੂਲਾਂ ਦੇ ਮੁਖੀ ਹਾਜਰ ਰਹੇ|