← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਜਨਵਰੀ 2020 - ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਸਕੱਤਰ ਅਨੁਸਾਰ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜਾ) 24 ਜਨਵਰੀ ਤੋਂ 31 ਜਨਵਰੀ 2020 ਤੱਕ ਬੰਦ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤੇਜਿੰਦਰ ਸਿੰਘ ਜਨਰਲ ਮੈਨੇਜਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜਾ) ਦੀ ਮੁਰੰਮਤ, ਸਾਫ ਸਫਾਈ ਅਤੇ ਤਕਨੀਕੀ ਕੰਮ ਚੱਲ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਦੇ ਵੇਖਣ ਲਈ ਵਿਆਖਿਆ ਕੇਂਦਰ 24 ਜਨਵਰੀ ਤੋਂ 31 ਜਨਵਰੀ 2020 ਤੱਕ ਬੰਦ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਵਿਰਾਸਤੀ ਮਾਰਗ ਦਾ ਲਾਂਘਾ ਉਸੇ ਤਰ੍ਹਾਂ ਸੈਲਾਨੀਆਂ ਲਈ ਖੁੱਲ੍ਹਾ ਰਹੇਗਾ।
Total Responses : 940