ਜੀ ਐਸ ਪੰਨੂ
ਪਟਿਆਲਾ, 27 ਜਨਵਰੀ 2020 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਨੌਕਰੀ ਵੰਡ ਸਮਾਰੋਹ ਵਿੱਚ 210 ਤੋਂ ਵੱਧ ਸਹਾਇਕ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਸੌਪਣ ਉਪਰੰਤ ਸ੍ਰੀਮਤੀ ਪ੍ਰਨੀਤ ਕੋਰ, ਮੈਂਬਰ ਲੋਕ ਸਭਾ,ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਤੇ ਘਰ ਰੁਜ਼ਗਾਰ ਦੇ ਵਾਅਦੇ ਨੂੰ ਪੂਰੇ ਕਰਦਿਆਂ ਪਿਛਲੇ ਤਿੰਨ ਸਾਲਾਂ ਵਿੱਚ 4882 ਵੱਖ-ਵੱਖ ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਪਾਵਰ ਕਾਮ ਨੇ ਨੌਕਰੀਆਂ ਦਿੱਤੀਆਂ ਹਨ। ਸ੍ਰੀਮਤੀ ਪ੍ਰਨੀਤ ਕੋਰ ਨੇ ਦੱਸਿਆ ਕਿ ਐਲ.ਡੀ.ਸੀ ਟਾਈਪਿਸਟ,ਸਬ ਸਟੇਸਨ ਅਟੈਂਡੈਂਟ, ਜੇ.ਈ (ਸਿਵਲ) ਜੇ.ਈ (ਇਲੈਕਟ੍ਰੀਕਲ), ਲੇਖਾ ਅਫਸਰ ਅਤੇ ਮਾਲ ਲੇਖਾਕਾਰ ਆਦਿ ਦੀਆਂ ਵੱਖ ਵੱਖ ਅਸਾਮੀਆਂ ਨੂੰ ਪੁਰ ਕਰਨ ਲਈ ਵੀ ਭਰਤੀ ਦੀ ਪ੍ਰੀਕਿਰਿਆ ਦੀ ਸੁਰੂਆਤ ਹੋ ਚੁੱਕੀ ਹੈ।
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨੇੜਲੇ ਭਵਿੱਖ ਵਿੱਚ ਉਪਰੋਕਤ ਅਸਾਮੀਆਂ ਲਈ ਯੋਗਤਾਵਾਂ ਪੂਰੀਆਂ ਕਰਦੇ ਯੋਗ ਉਮੀਦਵਾਰਾਂ ਨੂੰ ਹੋਰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਸ੍ਰੀਮਤੀ ਪ੍ਰਨੀਤ ਕੋਰ ਨੇ ਕਿਹਾ ਕਿ ਸਹਾਇਕ ਲਾਇਨਮੈਨ ਅੱਜ ਪੰਜਾਬ ਸਟੇਟ ਪਾਵਰਕਾਰਪੋਰੇਸਨ ਲਿਮਟਿਡ ਵਿੱਚ ਸੇਵਾ ਸੁਰੂੂ ਕਰਨ ਜਾ ਰਹੇ ਹਨ। ਉਹ ਪੰਜਾਬ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣਗੇ ਅਤੇ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਚੰਗੀਆਂ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਮਹੱਤਵ ਪੂਰਨ ਸਾਬਤ ਹੋਣਗੇ।
ਇਸ ਮੌਕੇ ਤੇ ਕਾਰਪੋਰੇਸਨ ਦੇ ਸੀ.ਐਮ.ਡੀ.ਇੰਜੀ:ਬਲਦੇਵ ਸਿੰਘ ਸਰਾਂ,ਡਾਇਰੈਕਟਰ ਪ੍ਰਬੰਧਕੀਆਰ.ਪੀ.ਪਾਂਡਵ,ਇੰਜੀ:ਓ.ਪੀ.ਗਰਗ, ਤੋ ਇਲਾਵਾ ਕਾਰਪੋਰੇਸਨ ਦੇ ਕਈ ਉੱਚ ਅਧਿਕਾਰੀ ਅਫਸਰ ਅਤੇ ਕਰਮਚਾਰੀ ਹਾਜਰ ਸਨ।