← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ , 28 ਜਨਵਰੀ 2020: ਗਣਤੰਤਰ ਦਿਵਸ ਮੋਕੇ ਪੰਜਾਬ ਹੋਮ ਗਾਰਡਜ਼ ਦੀ ਟੁਕੜੀ ਵੱਲੋ ਪਰੇਡ ਵਿੱਚ ਵਧੀਆ ਪ੍ਰਦਰਸਨ ਕਰਨ ਉਪੰਰਤ ਕਮਾਂਡੈਟ ਰਾਏ ਸਿੰਘ ਧਾਲੀਵਾਲ ਵੱਲੋ ਜਵਾਨਾਂ ਦਾ ਮਾਨ ਸਨਮਾਨ ਕੀਤਾ ਗਿਆ, ਉਹਨਾਂ ਦੱਸਿਆ ਕਿ ਕਾਫੀ ਦਿਨਾਂ ਦੀ ਰਹਿਸਲ ਕਰਨ ਉਪੰਰਤ ਜਵਾਨਾਂ ਨੇ ਮੁੱਖ ਮਹਿਮਾਨ ਸ੍ਰੀ ਭਾਰਤ ਭੂਸਣ ਆਸੂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਜੀ ਨੰੁੂ ਸਲਾਮੀ ਦੇਣ ਸਮੇ ਅਨੁਸਾਸਨ ਅਤੇ ਪੂਰੇ ਨਿਯਮਾਂ ਤਹਿਤ ਵਧੀਆ ਪ੍ਰਦਰਸਨ ਕੀਤਾ ਹੈ। ਇਸ ਮੋਕੇ ਤੇ ਸਾਰੇ ਜਵਾਨਾਂ ਨੂੰ ਕਮਾਂਡੈਂਟ ਧਾਲੀਵਾਲ ਵੱਲੋ ਪ੍ਰਸੰਸਾਂ ਪੱਤਰ ਦਿੱਤੇ ਗਏ ਅਤੇ ਵਧਾਈ ਵੀ ਦਿੱਤੀ ਗਈ, ਇਸ ਮੋਕੇ ਤੇ ਐਸ.ਐਸ.ਪੀ ਮਾਨਸਾ ਡਾ: ਨਰਿੰਦਰ ਭਾਰਗਵ ਵੱਲੋ ਵੀ ਜਵਾਨਾਂ ਦੀ ਤਰੀਫ ਕੀਤੀ ਗਈ ਅਤੇ ਪ੍ਰਸੰਸਾਂ ਪੱਤਰ ਦੇਣ ਦਾ ਭਰੋਸਾ ਦਿਵਾਇਆ ਗਿਆ ਤਾ ਜੋ ਅੱਗੇ ਤੋ ਵੀ ਹਰ ਜਵਾਨ ਅਜਿਹੇ ਮੋਕੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਫਰਜ ਨਿਭਾਏ ਅਤੇ ਵਿਭਾਗ ਅਤੇ ਦੇਸ ਦਾ ਨਾਮ ਉੱਚਾ ਕਰਨ ਵਿੱਚ ਆਪਣਾ ਯੋਗਦਾਨ ਪਾਵੇ।
Total Responses : 942