ਕੁਲਜਿੰਦਰ ਸਰਾ
ਲੁਧਿਆਣਾ/ਚੰਡੀਗੜ੍ਹ, 14 ਫਰਵਰੀ 2020 - ਲੁਧਿਆਣਾ ਅਤੇ ਚੰਡੀਗੜ੍ਹ ਦੇ ਸ਼ਰਾਬ ਦੇ ਠੇਕੇਦਾਰ ਚੰਨੀ ਬਜਾਜ ਦੇ ਲੁਧਿਆਣਾ ਸਥਿਤ ਗੋਦਾਮਾਂ 'ਤੇ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ। ਇਸ ਛਾਪੇ ਦੌਰਾਨ ਪੁਲਿਸ ਵੱਲੋਂ ਜਾਅਲੀ ਸਿੰਗਲ ਮਾਲਟ ਬਰਾਮਦ ਕੀਤੇ ਗਏ। ਜਿਸ 'ਚ ਮਹਿੰਗੇ ਬ੍ਰਾਂਡਾਂ ਦੀਆਂ ਗੈਰਕਾਨੂੰਨੀ ਅਤੇ ਜਾਅਲੀ ਸ਼ਰਾਬ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਸਸਤੇ ਭਾਅ 'ਤੇ ਤਿਆਰ ਕਰਕੇ ਇਹ ਜਾਅਲੀ ਸ਼ਰਾਬ ਅਸਲ ਬ੍ਰਾਂਡ ਦੇ ਮੁੱਲ ਬਰਾਬਰ ਵੇਚੀ ਜਾਂਦੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸਾਰਾ ਸਟਾਕ ਕਬਜੇ 'ਚ ਲੈ ਕੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਜਿਸ ਤੋਂ ਬਾਅਦ ਇਸ ਮਾਮਲੇ 'ਚ ਚਾਰ ਮੁਲਜ਼ਮਾਂ ਦੇ ਨਾਂਅ ਸਾਹਮਣੇ ਆਏ ਹਨ ਜਿਨ੍ਹਾਂ ਦੀ ਪਹਿਚਾਣ ਅਮੀਤ ਸਿੰਘ, ਹਰਪ੍ਰੀਤ ਸਿੰਘ, ਅਕੁਸ਼ ਕੁਮਾਰ ਅਤੇ ਰਾਕੇਸ਼ ਵਜੋਂ ਹੋਈ ਹੈ। ਜਿਨ੍ਹਾਂ 'ਚੋਂ ਪੁਲਿਸ ਵੱਲੋਂ ਅਕੁਸ਼ ਕੁਮਾਰ ਅਤੇ ਰਾਕੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਹੇਠਾਂ ਦਿੱਤੇ ਅਨੁਸਾਰ ਸਾਮਾਨ ਬਰਾਮਦ ਕੀਤਾ ਗਿਆ ਹੈ...
ਕੁੱਲ ਸ਼ਰਾਬ ਦੇ ਭਰੇ ਹੋਏ 50 ਬਾਕਸ ਬਰਾਮਦ ਕੀਤੇ ਗਏ ਅਤੇ ਹੇਠ ਲਿਖੇ ਜਾਅਲੀ ਬ੍ਰਾਂਡ ਦੀ ਸ਼ਰਾਬ ਮਿਲੀ...
- ਚਿਵਾਸ ਰੀਗਲ - 20
- 100 ਪਾਈਪਰ -21
- ਬਲੈਕ ਲੈਵਲ- 3
- ਟੀਚਰਸ -1
- ਜੋਨੀ ਵਾਕਰ ਗੋਲਡ ਲੈਵਲ -1
- ਗਲੇਨਵੀਟ 2
- 999 -2
ਜਿੜਹੇ ਜਾਅਲੀ ਬ੍ਰਾਂਡ ਖਾਲੀ ਬਾਕਸ 'ਚ ਦੁਬਾਰਾ ਭਰੇ ਜਾਣੇ ਸੀ -134
- ਬਲੈਕ ਲੈਵਲ - 26
- ਬਲੈਕ ਡਾਗ ਡਿਲਕਸ - 7
- ਬਲੈਕਡੌਗ ਸੈਂਚੁਰੀ - 9
- 100 ਪਾਈਪਰਜ਼ -10
- 999 - 8
- ਜੋਨੀ ਵਾਕਰ ਗੋਲਡ ਲੈਵਲ -6
- ਟੀਚਰਸ - 2
- ਗਲੇਨਵੀਟ 12 ਸਾਲ -10
- ਗਲੇਨਵੀਟ 18 ਸਾਲ -4
- ਗ੍ਰੇ ਗੂਸ -9
- ਚਿਵਾਸ ਰੀਗਲ 12 ਸਾਲ -12
- ਚਿਵਾਸ ਰੀਗਲ 18 ਸਾਲ -14
- ਵਾਟ 69 - 8
- ਬਲੈਕ ਐਂਡ ਵ੍ਹਾਈਟ -8
- ਜੇਡਬਲਯੂ ਰੈੱਡ ਲੈਵਲ - 1
- ਬਲੂਗਾ - 1
- ਕੈਪ ਅਤੇ ਕੋਰਕਸ (4 ਕਾਰਟੂਨ)
- ਹੋਲੋਗ੍ਰਾਮ. (1 ਬੰਡਲ)
- ਸਟਿੱਕਰ (1 ਕਾਰਟੂਨ)