ਵੱਖ-ਵੱਖ ਆਗੂਆਂ ਵੱਲੋਂ ਕੀਤਾ ਗਿਆ ਗਹਿਰੇ ਦੁੱਖ ਦਾ ਪ੍ਰਗਟਾਵਾ
ਸੇਰਪੁਰ, 17 ਫਰਵਰੀ 2020 - ਬੰਦੂਕ ਤੋ ਸਫ਼ਰ ਸ਼ੁਰੂ ਕਰ ਬਨਸਪਤੀ ਪ੍ਰੇਮੀ ਬਣੇ ਇਲਾਕੇ ਦੀ ਨਾਮਵਰ ਸਖਸੀਅਤ ਤੇ ਵਾਤਾਵਰਨ ਪ੍ਰੇਮੀ ਸ੍ਰ. ਗੁਰਦਿਆਲ ਸਿੰਘ ਸੀਤਲ (85) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸ੍ਰ. ਸੀਤਲ ਪਿਛਲੇ ਕੁਝ ਸਮੇ ਤੋ ਬਿਮਾਰ ਚੱਲੇ ਆ ਰਹੇ ਸਨ ਅਤੇ ਕੁਝ ਸਮਾਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਵੀ ਰਹੇ ਸਨ। ਲੰਬਾ ਸਮਾਂ ਨਕਸਲੀ ਲਹਿਰ ਦੌਰਾਨ ਰੂਹਪੋਸ਼ ਰਹਿਣ ਤੋ ਬਾਅਦ ਉਨ੍ਹਾਂ ਆਪਣੀ ਬਾਕੀ ਦਾ ਜੀਵਨ ਵਾਤਾਵਰਨ ਨੂੰ ਸਮਰਪਿਤ ਕਰ ਦਿੱਤਾ ਤੇ ਉਹ ਵਾਤਾਵਰਨ ਪ੍ਰੇਮੀ ਬਣ ਲੋਕਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਰਹੇ ਤਾਂ ਜੋ ਮਨੁੱਖੀ ਜਿੰਦਗੀਆਂ ਬਚ ਸਕਣ।
ਵਾਤਾਵਰਨ ਪ੍ਰੇਮੀ ਬਣ ਉਨ੍ਹਾਂ ਇੱਕ ਨਰਸਰੀ ਦੀ ਸਥਾਪਨਾ ਵੀ ਕੀਤੀ ਜਿੱਥੇ ਉਹ ਬੂਟਿਆਂ ਦੀ ਪਨੀਰੀ ਤਿਆਰ ਕਰਦੇ ਅਤੇ ਮੁਫ਼ਤ ਵਿੱਚ ਪੌਦੇ ਵੰਡਿਆਂ ਕਰਦੇ ਸਨ। ਅੱਜ ਸਾਰਿਆਂ ਦਾ ਹਰਮਨ ਪਿਆਰਾ ਗੁਰਦਿਆਲ ਸਿੰਘ ਸੀਤਲ ਸਾਡੇ ਵਿੱਚ ਨਹੀਂ ਰਿਹਾ।
ਗੁਰਦਿਆਲ ਸਿੰਘ ਸੀਤਲ ਦੀ ਇਸ ਬੇਵਕਤੀ ਮੌਤ ਉੱਪਰ ਵਿਧਾਇਕ ਦਲਵੀਰ ਸਿੰਘ ਗੋਲਡੀ, ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐਸਜੀਪੀਸੀ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਸਿੱਖ ਬੁੱਧੀਜੀਵੀ ਮੰਚ ਦੇ ਸੂਬਾ ਪ੍ਰਧਾਨ ਮਾਸਟਰ ਹਰਬੰਸ ਸਿੰਘ ਸੇਰਪੁਰ, ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾਸਿੰਘਵਾਲਾ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਬਾਬਾ ਜਗਜੀਤ ਸਿੰਘ ਕਲੇਰਾਂ ਭੋਰਾ ਸਾਹਿਬ ਵਾਲੇ, ਵੀਰ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲੇ, ਮਾਸਟਰ ਸੁਖਦੇਵ ਸਿੰਘ ਬੜੀ, ਤੇਜਾ ਸਿੰਘ ਅਜਾਦ, ਸਮੂਹ ਪੱਤਰਕਾਰ ਭਾਈਚਾਰਾ, ਬਾਬਾ ਨਿਰਮਲ ਸਿੰਘ ਔਲਖ, ਐਡਵੋਕੇਟ ਜਸਵੀਰ ਸਿੰਘ ਖੇੜੀ, ਰਜਿੰਦਰਜੀਤ ਸਿੰਘ ਕਾਲਾਬੂਲਾ, ਨਰੇਸ ਸਰਮਾਂ ਚਾਂਗਲੀ, ਦਿਲਪ੍ਰੀਤ ਸਿੰਘ ਸੇਰਪੁਰ, ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ, ਠੇਕਦਾਰ ਧਰਮਿੰਦਰ ਸਿੰਗਲਾ, ਨਰਿੰਦਰ ਸਿੰਘ ਕਾਲਾਬੂਲਾ, ਮਨਜੀਤ ਸਿੰਘ ਧਾਮੀ, ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਸਤਿੰਦਰ ਪਾਲ ਸਿੰਘ ਸੋਨੀ ਸ਼ੇਰਪੁਰ, ਕੁਲਵੰਤ ਸਿੰਘ ਟਿੱਬਾ, ਨਾਰਾਇਣ ਸਿੰਘ ਬਾਜਵਾ, ਡਾਕਟਰ ਸ਼ਮਸ਼ੇਰ ਸਿੰਘ ਬੱਧਣ, ਡਾਕਟਰ ਰਿਤੇਸ਼ ਗੋਇਲ, ਪਰਮਤ੍ਰਿਪਤ ਸਿੰਘ ਕਾਲਾਬੂਲਾ, ਨਿੱਮਾ ਬਾਈ ਸ਼ੇਰਪੁਰ, ਰਵਿੰਦਰ ਅੱਤਰੀ, ਕੇਸਰ ਸਿੰਘ ਦੀਪ, ਕ੍ਰਿਸ਼ਨ ਸਿੰਗਲਾ ਨੀਟਾ, ਅਮਨਦੀਪ ਸਿੰਘ ਬਧੇਸ਼ਾ, ਡਾਕਟਰ ਅਮਨ ਮਾਨਵ ਘਨੌਰ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਯੂਥ ਆਗੂ ਸੋਨੀ ਖਾਨ ਘਨੌਰ, ਡਾਕਟਰ ਜਗਜੀਤ ਸਿੰਘ ਮਿੱਠੀ ਘਨੌਰੀ, ਤੋ ਇਲਾਵਾ ਇਲਾਕੇ ਦੀਆ ਸਮਾਜਸੇਵੀ ਕਲੱਬਾ ਅਤੇ ਇਲਾਕਾ ਨਿਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।