ਹਰੀਸ਼ ਕਾਲੜਾ
- ਡੀ ਸੀ ਵਿਨੇ ਬਬਲਾਨੀ ਨੇ ਵਿਰਾਸਤ-ਏ-ਖਾਲਸਾ ਸਵੇਰੇ 8.00 ਵਜੇ ਤੋਂ ਸ਼ਾਮ 8.00 ਤੱਕ ਖੋਲ੍ਹਣ ਦੇ ਦਿੱਤੇ ਹੁਕਮ
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ 2020 - ਹੋਲਾ ਮਹੱਲਾ 2020 ਨੂੰ ਪਲਾਸਟਿਕ ਮੁਕਤ ਮਨਾਉਣ ਲਈ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਹੋਲੇ ਮਹੱਲੇ ਦੋਰਾਨ ਲੰਗਰ ਆਦਿ ਲਈ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ।
ਰਾਸ਼ਟਰੀ ਮਹੱਤਵ ਰੱਖਣ ਵਾਲੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਰਾਸ਼ਟਰੀ ਤਿਉਹਾਰ ਹੌਲਾ ਮਹੱਲਾ ਦੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਿਨੇ ਬਬਲਾਨੀ ਨੇ ਅੱਜ ਇਥੇ ਐਸ.ਡੀ.ਐਮ.ਦਫਤਰ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ? ਉਹਨਾਂ ਦੱਸਿਆ ਕਿ ਕੌਮੀ ਤਿਉਹਾਰ ਹੋਲੇ ਮਹੱਲੇ ਮੋਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆ ਦੀ ਸਹੂਲਤ ਲਈ ਇਸ ਵਾਰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਵੇਖਣ ਦਾ ਸਮਾਂ ਦੁੱਗਣਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਦੁੱਨੀਆਂ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਰਾਸਤ-ਏ-ਖਾਲਸਾ ਦਾ ਸਮਾਂ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮ 8.00 ਵਜੇ ਤੱਕ ਕੀਤਾ ਜਾਵੇ।
ਦੱਸਣਯੋਗ ਹੈ ਕਿ ਆਮ ਦਿਨਾਂ ਵਿੱਚ ਵਿਰਾਸਤ-ਏ-ਖਾਲਸ ਮਹਿਜ 6.30 ਘੰਟੇ ਜੋ ਕਿ ਸਵੇਰੇ 10.00 ਵਜੇ ਤੋਂ ਸ਼ਾਮ 4.30 ਵਜੇ ਤੱਕ ਸ਼ਰਧਾਲੂਆ ਲਈ ਖੁੱਲਦਾ ਹੈ ਹੁਣ 7 ਮਾਰਚ ਤੋਂ 10 ਮਾਰਚ ਤੱਕ ਵਿਰਾਸਤ-ਏ-ਖਾਲਸਾ 6.30 ਘੰਟੇ ਦੀ ਬਜਾਏ 12.00 ਘੰਟੇ ਜੋ ਕਿ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮ 8.00 ਵਜੇ ਤੱਕ ਖੋਲਿਆ ਜਾਵੇਗਾ ਇਸ ਬਾਰੇ ਡੀ ਸੀ ਨੇ ਵਿਰਾਸਤ-ਏ-ਖਾਲਸਾ ਦੇ ਕਾਰਜਕਾਰੀ ਇੰਜੀਂ ਭੁਪਿੰਦਰ ਸਿੰਘ ਚਾਨਾ ਨੂੰ ਸਮੁੱਚੇ ਪ੍ਰਬੰਧ ਕਰਨ ਲਈ ਤਾਕੀਦ ਕਰਦੇ ਹੋਏ ਕਿਹਾ ਕਿ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਦੇ ਅਮੀਰ ਵਿਰਸੇ ਦੀ ਪੇਸ਼ਕਾਰੀ ਕਰਨ ਵਾਲੇ ਇਸ ਅਜਾਇਬ ਘਰ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਦਿਖਾਈਏ ਇਸਦੇ ਨਾਲ ਹੀ ਉਹਨਾਂ ਪੁਲਿਸ ਪ੍ਰਸਾਨੂੰ ਹਦਾਇਤ ਕੀਤੀ ਕਿ ਵਿਰਾਸਤ-ਏ-ਖਾਲਸਾ ਵਿੱਚ ਆਉਣ ਵਾਲੇ ਸ਼ਰਧਾਲੂਆ ਦੀ ਸੁਰੱਖਿਆ ਲਈ ਲੋੜੀਦੀ ਪੁਲਿਸ ਫੋਰਸ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਪ੍ਰਬੰਧ ਕਰਨ ਲਈ ਅਦੇਸ਼ ਦਿੰਦੇ ਹੋਏ ਕਿਹਾ ਕਿ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿੱਚ ਵੰਡ ਕੇ 24 ਘੰਟੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਜਾਣਗੀਆਂ ਅਤੇ ਵੱਖ- ਵੱਖ ਅਧਿਕਾਰੀਆਂ ਵਲੋਂ ਮੁਖ ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਦੀਆਂ ਲਿਸਟਾਂ ਭੇਜਣ ਲਈ ਅਦੇਸ਼ ਦਿੱਤੇ? ਉਨਾ ਕਿਹਾ ਕਿ ਨੰਗਲ ਵਾਲੀ ਸਾਈਡ ਤੋਂ ਆਉਣ ਵਾਲੇ ਟਰੈਫਿਕ ਲਈ ਵਖਰੀ ਪਾਰਕਿੰਗ ਵਾਲੀ ਥਾਂ ਦੀ ਸ਼ਨਾਖਤ ਕੀਤੀ ਜਾਵੇ?ਉਨਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਲਮਾ ਖੇੜਾ ਕਾਹਨਪੁਰ ਖੂਹੀ ਸੜਕ ਨੂੰ ਤੁਰੰਤ ਠੀਕ ਕਰਾਉਣ ਲਈ ਅਦੇਸ਼ ਦਿੱਤੇ।
ਉਨਾ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਵਲੋ ਕੀਤੇ ਜਾਣ ਵਾਲੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ? ਉਨਾਂ ਇਹ ਵੀ ਕਿਹਾ ਕਿ ਪਾਰਕਿੰਗ ਲਈ ਸ਼ਨਾਖਤ ਕੀਤੀਆਂ ਜਾਣ ਵਾਲੀਆਂ ਥਾਵਾਂ ਤੇ ਆਰਜੀ ਪਖਾਨੇ, ਪੀਣ ਵਾਲਾ ਪਾਣੀ ਅਤੇ ਰੌਸ਼ਨੀ ਦੀ ਸਹੂਲਤ ਦਿਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਸਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁੱਕਵੀਂ ਦੂਰੀ ਤੇ ਹੀ ਲਗਾਏ ਜਾਣ ਤਾਂ ਜੋ ਟਰੈਫਿਕ ਵਿੱਚ ਕੋਈ ਅੜਿਕਾ ਨਾ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੰਗਰਾਂ ਦੇ ਅੱਗੇ ਕੂੜੇਦਾਨ ਜ਼ਰੂਰ ਰਖਵਾਏ ਜਾਣ ਤਾਂ ਜੋ ਕਿਸੇ ਵੀ ਕਿਸਮ ਦੀ ਗੰਦਗੀ ਨਾ ਫੈਲੇ ਅਤੇ ਸਵੱਛਤਾ ਬਣੀ ਰਹੇ।
ਉਨ੍ਹਾਂ ਕਿਹਾ ਕਿ ਲੰਗਰਾ ਦੇ ਪ੍ਰਬੰਧਕਾ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਿੰਗਲ ਟਾਈਮ ਵਰਤੋ ਵਾਲੇ ਪਲਾਸਟਿਕ ਦੇ ਸਮਾਨ ਦੀ ਵਰਤੋ ਨਾ ਕਰਨ ਅਤੇ ਸਿਹਤ ਵਿਭਾਗ ਵਲੋ ਤੈਨਾਤ ਕੀਤੇ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਕਰਮਚਾਰੀਆ ਤੋ ਲੰਗਰਾ ਲਈ ਸਟੋਰੇਜ ਕੀਤੇ ਪਾਣੀ ਦੀ ਕਲੋਰੀਨੇਸ਼ਨ ਕਰਵਾਉਣ ਅਤੇ ਭਾਡੇ ਧੋਣ ਵਾਲੇ ਪਾਣੀ ਵਿਚ ਲਾਲ ਦਵਾਈ ਪਾਉਣ। ਉਨ੍ਹਾਂ ਮਾਰਕਫੈੱਡ ਅਤੇ ਪਨਸਪ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਮਾਰਗ ਤੇ ਬਣੇ ਸਵਾਗਤੀ ਗੇਟ ਨੂੰ ਰੰਗ ਰੋਗਨ ਕਰਵਾਉਣ ਅਤੇ ਉਨ੍ਹਾਂ ਦੇ ਨਾਲ ਬਣੇ ਪਾਰਕਾਂ ਨੂੰ ਹਰਿਆ ਭਰਿਆ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਵੱਛਤਾ ਦੇ ਨਾਲ ਨਾਲ ਇਸ ਕੌਮੀ ਤਿਉਹਾਰ ਨੂੰ ਹਰਿਆਵਲ ਦੇ ਰੂਪ ਵਿੱਚ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਹਿਰਾਂ ਦੇ ਆਲੇ ਦੁਆਲੇ ਗੋਤਾਖੋਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੁੰ ਹੁਣ ਤੋਂ ਹੀ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕਰਨ ਲਈ ਵੀ ਕਿਹਾ? ਉਨਾਂ ਡਰੇਨੇਜ ਦੇ ਅਧਿਕਾਰੀਆਂ ਨੂੰ ਚਰਨ ਗੰਗਾ ਦੀ ਸਫਾਈ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਇਸ ਸਮੂਚੇ ਖੇਤਰ ਦੀ ਸਫਾਈ ਲਈ ਲਗਭਗ 100 ਸਫਾਈ ਕਰਮਚਾਰੀ ਤੈਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੇਲੇ ਵਾਲੇ ਖੇਤਰ ਦੀ ਨਿਰੰਤਰ ਫੋਗਿੰਗ ਅਤੇ ਪਾਣੀ ਦਾ ਛਿੜਕਾਉ ਕੀਤਾ ਜਾਵੇ? ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਨਗਰ ਕੋਂਸਲ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਮੂਚੇ ਖੇਤਰ ਵਿੱਚ ਆਰਜ਼ੀ ਪਖਾਨੇ, ਪੀਣ ਵਾਲਾ ਸਾਫ ਪਾਣੀ ਅਤੇ ਰੌਸ਼ਨੀ ਦੇ ਨਿਰਵਿਘਨ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਇਸ ਖੇਤਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ।
ਇਸ ਮੀਟਿੰਗ ਵਿਚ ਦੀਪ ਸ਼ਿਖਾ ਸ਼ਰਮਾਂ ਡਿਪਟੀ ਕਮਿਸ਼ਨਰ (ਜ), ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਇੰਦਰਪਾਲ ਸਹਾਇਕ ਕਮਿਸ਼ਨਰ (ਜਨਰਲ), ਕਨੂੰ ਗਰਗ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ, ਹਰਜੋਤ ਕੌਰ ਐਸ.ਡੀ.ਅੇੈਮ. ਰੂਪਨਗਰ, ਸ੍ਰੀ ਹਰਬੰਸ ਸਿੰਘ ਐਸ ਡੀ ਐਮ ਮੋਰਿੰਡਾ, ਵਿਜੇ ਆਲਮ ਸਿੰਘ ਸੁਪਰਡੈਂਟ ਪੁਿਲਸ, ਦਵਿੰਦਰ ਸਿੰਘ ਡੀ.ਐਸ.ਪੀ., ਡਾ ਐਚ ਐਨ ਸ਼ਰਮਾ ਸਿਵਲ ਸਰਜਨ, ਡਾ ਅਵਤਾਰ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ, ਰਾਮ ਕ੍ਰਿਸ਼ਨ ਤਹਿਸੀਲਾਦਰ, ਹਰਦੇਵ ਸਿੰਘ ਪੀ.ਆਰ.ਓ. ਤਖਤ ਸ੍ਰੀ ਕੇਸਗੜ ਸਾਹਿਬ ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।