ਹਰੀਸ਼ ਕਾਲੜਾ
- ਸੀ. ਆਈ. ਸੀ. ਈ.- ਇਨਸੋਫੇ ਦੇ ਸਹਿਯੋਗ ਨਾਲ ਆਈ. ਆਈ. ਟੀ. ਰੋਪੜਵਲੋਂ 'ਡਾਟਾ ਵਿਗਿਆਨ' ਵਿਚ ਨਵੇਂ ਯੁਗ ਦੇ ਬਹੁਆਇਆਮੀ ਪ੍ਰਮਾਣ ਪੱਤਰ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ
ਰੂਪਨਗਰ, 20 ਫਰਵਰੀ 2020 - ਕਾਰਲਟਚ ਯੂਨੀਵਰਸਿਟੀ, ਕੈਨੇਡਾ ਦੇ ਕੈਨੇਡਾ- ਇੰਡੀਆ ਸੈਂਟਰ ਫਾਰ ਐਕਸੀਲੈਂਸ , ਕੈਨੇਡਾ ਅਤੇ ਇੰਟਰਨੈਸ਼ਨਲ ਸਕੂਲ ਆਫ਼ ਇੰਜੀਨੀਅਰਿੰਗ ਦੇ ਨਾਲ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਨੇ ਡਾਟਾ ਸਾਇੰਸ ਵਿਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਸੀਨੀਅਰ ਅਤੇ ਮੱਧ ਪ੍ਰਬੰਧਨ ਭੂਮਿਕਾਵਾਂ ਦੇ ਲਈ ਅਤੇ ਲਾਭ ਤੇ ਹਾਨੀ ਜਾਂ ਨਵੀਨਤਾ ਦੇ ਸੀਨੀਅਰ ਅਧਿਕਾਰੀਆਂ ਦੇ ਲਈ ਸਿੱਖਿਅਕ ਢਾਂਚੇ ਤੇ ਧਿਆਨ ਕੇਂਦਰਿਤ ਕਰਦਾ ਹੈ ਤਾਂ ਜੋ ਸੀਨੀਅਰ ਪ੍ਰਮੁੱਖਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਬਲੂ ਪ੍ਰਿੰਟ, ਲੋਕਾਂ ਦੀ ਰਣਨੀਤੀ, ਬੁਨਿਆਦੀ ਢਾਂਚੇ ਦੀ ਰਣਨੀਤੀ, ਡਾਟਾ ਰਣਨੀਤੀ ਆਦਿ ਨੂੰ ਪਰਿਭਾਸ਼ਤ ਕਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਕਾਰਜਕਾਰੀ ਸਿਖਲਾਈ ਪ੍ਰੋਗਰਾਮਾਂ ਨੂੰ ਸ਼ੁਭ ਅਰੰਭ ਕੈਨੇਡਾ ਦੇ ਕਾਊਂਸਿਲ ਜਨਰਲ ਐਚ. ਈ. ਮੀਆ ਯੇਨ ਅਤੇ ਹੋਰ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਹੋਇਆ।
ਉੱਘੇ ਪ੍ਰਬੰਧਨ ਅਧਿਕਾਰੀਆਂ ਦੇ ਲਈ ਇਹ ਪਾਠਕ੍ਰਮ 10 ਮਹੀਨੇ (ਹਫਤਾਵਾਰੀ ਕਲਾਸਾਂ) ਦਾ ਹੈ ਜੋ ਵਿਸ਼ਵ ਪੱਧਰੀ ਫੈਕਲਟੀ ਦੇ ਮਾਰਗਦਰਸ਼ਨ ਵਿਚ ਇੱਕ ਚੁਣੇ ਹੋਏ ਖੋਜ ਪ੍ਰਕਾਸ਼ਨ ਨੂੰ ਲਾਗੂ ਕਰਨ ਅਤੇ ਇਸ ਨੂੰ ਆਈ. ਆਈ. ਟੀ. ਰੋਪੜ ਵਿਚ ਆਰਟੀਫਿਸ਼ੀਅਲ ਇੰਟੇਲੀਜੈਂਸ ਅਤੇ ਮਸ਼ੀਨ ਲਰਨਿੰਗ 'ਤੇ ਅਧਾਰਿਤ ਭਾਰਤ-ਤਾਇਵਾਨ ਸੰਯੁਕਤ ਖੋਜ ਕੇਂਦਰ ਅਤੇ ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ਕੈਨੇਡਾ- ਇੰਡੀਆ ਸੈਂਟਰ ਫਾਰ ਐਕਸੀਲੈਂਸ ਦੇ ਸਹਿਯੋਗ ਦੇ ਨਾਲ ਇੱਕ ਪੈਨਲ ਦੇ ਲਈ ਇੱਕ ਪੂਰਣ ਥੀਸਸ ਦੇ ਰੂਪ ਵਿਚ ਪੇਸ਼ ਕਰਨ ਦੇ ਸਮਰੱਥ ਬਣਾਉਂਦਾ ਹੈ। ਉੱਥੇ ਹੀ ਮੱਧ ਪ੍ਰਬੰਧਨ ਟੀਮਾਂ ਦੇ ਲਈ ਇੱਕ ਤਿੰਨ ਮਹੀਨੇ ਦਾ ਪ੍ਰੋਗਰਾਮ ਹੈ, ਜਿਸ ਨੂੰ ਡਾਟਾ ਸਾਇੰਸ ਵਿਚ ਇੱਕ ਉੱਨਤ ਪ੍ਰਮਾਣ ਪੱਤਰ ਪ੍ਰੋਗਰਾਮ ਕਿਹਾ ਜਾਂਦਾ ਹੈ ਜੋ ਪ੍ਰਬੰਧਨ ਭੂਮਿਕਾਵਾਂ ਦੇ ਲਈ ਡਾਟਾ ਵਿਗਿਆਨ ਟੀਮਾਂ ਦੀ ਅਗਵਾਈ ਕਰਨ ਵਿਚ ਇੱਕ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਤਿੰਨ ਮਹੀਨੇ ਦਾ ਪ੍ਰੋਗਰਾਮ ਸੰਗਠਨਾਂ ਨੂੰ ਆਰਟੀਫਿਸ਼ੀਅਲ ਇੰਟੇਲੀਜੈਂਸ, ਮਸ਼ੀਨ ਲਰਨਿੰਗ ਅਤੇ ਡਾਟਾ ਸਾਇੰਸ ਦੀ ਨਵੀਨ ਤਕਨੋਲੋਜੀਆਂ ਦਾ ਅਪਣਾਉਣ ਵਿੱਚ ਮਦਦ ਕਰਦਾ ਹੈ।
ਇਸ ਮੌਕੇ 'ਤੇ ਆਈ. ਆਈ. ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੇ ਦਾਸ ਨੇ ਕਿਹਾ ਕਿ ਆਨਲਾਈਨ ਸਿੱਖਿਆ ਭਾਰਤ ਵਿਚ 'ਕੌਸ਼ਲ' ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦੇਸ਼ ਭਰ ਵਿਚ ਵਿਵਸਥਾਵਾਂ ਅਤੇ ਦਫ਼ਤਰਾਂ ਵਿਚ ਅਕਾਦਮਿਕ ਸਿੱਖਿਆ ਲਿਆਉਣਾ ਹੈ। ਇਸ ਨਾਲ ਉਤਪਾਦਕਤਾ ਵਿਚ ਅੰਤਰ ਨੂੰ ਘਟਾਉਣ ਅਤੇ ਨਵੇਂ ਯੁਗ ਦੀ ਤਕਨੋਲੋਜੀਆਂ ਨੂੰ ਵੱਧ ਤੋਂ ਵੱਧ ਸਿੱਖਣ ਵਿਚ ਮਦਦ ਮਿਲੇਗੀ। ਇਸ ਮੌਕੇ 'ਤੇ ਪ੍ਰੋਫੈਸਰ ਅਤੇ ਡੀਨ (ਕੌਮਾਂਤਰੀ ਸਹਿਯੋਗ) ਇਨਸੋਫੇ, ਡਾ. ਰਵਿਸ਼ੰਕਰ ਨੇ ਕਿਹਾ ਕਿ ਕੋਈ ਵੀ ਅਭਿਲਾਸ਼ੀ ਜੋ ਤਕਨੀਕੀ ਅਤੇ ਪੇਸ਼ੇਵਰ ਦੋਨੋਂ ਟੀਮਾਂ ਦੀ ਅਗਵਾਈ ਕਰਨਾ ਚਾਹੁੰਦਾ ਹੈ, ਉਨ੍ਹਾਂ ਦੇ ਲਈ ਇਹ ਪ੍ਰੋਗਰਾਮ ਅਨਮੋਲ ਹੋਵੇਗਾ।