ਰਜਨੀਸ਼ ਸਰੀਨ
- ਮਹੰਤ ਨਰਾਇਣ ਦਾਸ ਪੁਰੀ ਤੋਂ ਲਿਆ ਅਸ਼ੀਰਵਾਦ
ਲੁਧਿਆਣਾ, 21 ਫਰਵਰੀ 2020 - ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੁਧਿਆਣਾ ਦੇ ਇਤਿਹਾਸਕ ਸੰਗਲਾਂ ਵਾਲਾ ਸ਼ਿਵਾਲਾ ਮੰਦਰ 'ਚ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਮੰਦਿਰ ਦੇ ਮੁੱਖੀ ਮਹੰਤ ਨਰਾਇਣ ਦਾਸ ਪੁਰੀ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।
ਦੀਵਾਨ ਨੇ ਕਿਹਾ ਕਿ ਸੰਗਲਾਂ ਵਾਲਾ ਸ਼ਿਵਾਲਾ ਇੱਕ ਪ੍ਰਾਚੀਨ ਮੰਦਿਰ ਹੈ ਅਤੇ ਸ਼ਰਧਾਲੂਆਂ ਦੀ ਮੰਦਰ ਨੂੰ ਲੈ ਕੇ ਆਸਥਾ ਦਾ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਵੇਰੇ ਤੜਕੇ ਤੋਂ ਵੱਡੀ ਗਿਣਤੀ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਕਤਾਰਾਂ ਲਗਾ ਕੇ ਖੜ੍ਹੇ ਹਨ। ਉਹ ਵੀ ਬਹੁਤ ਭਾਗਸ਼ਾਲੀ ਹਨ ਕਿ ਉਨ੍ਹਾਂ ਮੰਦਰ 'ਚ ਨਤਮਸਤਕ ਹੋਣ ਅਤੇ ਮਹੰਤ ਨਰਾਇਣ ਦਾਸ ਪੁਰੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਮਹਾਂ ਸ਼ਿਵਰਾਤਰੀ ਤੇ ਕੌਂਸਲਰ ਅਨਿਲ ਪਾਰਤੀ ਵੱਲੋਂ ਸਾਥੀਆਂ ਸਮੇਤ ਸ਼ਿਵ ਭਗਤਾਂ ਲਈ ਲੰਗਰ ਲਗਾਇਆ ਗਿਆ ਸੀ। ਜਿਨ੍ਹਾਂ ਦੀਵਾਨ ਅਤੇ ਹੋਰਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਰੋਹਿਤ ਪਾਹਵਾ, ਵਿਵੇਕ ਮਾਗੋ, ਚਮਨ ਲਾਲ ਪੱਪੀ, ਪੱਪੀ ਕੰਬੋਜ, ਨਰੇਸ਼ ,ਅਮਰ ਔਲਖ, ਮਨੀ ਖੀਵਾ ਵੀ ਮੌਜੂਦ ਰਹੇ।