ਨਿਰਵੈਰ ਸਿੰਘ ਸਿੰਧੀ
ਮਮਦੋਟ, 21 ਫਰਵਰੀ 2020 - ਗੁਰੂਹਰਸਹਾਏ ਦੇ ਰੇਲਵੇ ਪਾਰਕ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਜਿਲ੍ਹਾ ਵਾਈਸ ਪ੍ਰਧਾਨ ਯੂਥ ਸਾਜਨ ਸੰਧੂ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਗੁਰੂਹਰਸਹਾਏ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੰਮਾਂ ਤੋਂ ਖੁਸ਼ ਹੋ ਕੇ ਆਪ ਦਾ ਪੱਲਾ ਫੜਿਆ। ਇਸ ਮੌਕੇ ਜਿਲ੍ਹਾ ਵਾਈਸ ਪ੍ਰਧਾਨ ਸਾਜਨ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇੇ ਹੋਏ ਦੱਸਿਆ ਕਿ ਮੌਜੂਦਾ ਸਰਕਾਰਾਂ ਤੋਂ ਲੋਕ ਦੁਖੀ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਲੱਗੇ ਹਨ ਤੇ ਜਿਸ ਵਿੱਚ ਜਿਆਦਾਤਰ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ ਇਹ ਇਸ ਗੱਲ ਦਾ ਸਬੂਤ ਹੈ ਕਿ 2022 ਵਿੱਚ ਇਹਨਾਂ ਲੋਟੂ ਸਰਕਾਰਾਂ ਨੂੰ ਲੋਕ ਚੱਲਦਾ ਕਰਨਗੇ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਇੱਕ ਨਵਾ ਪੰਜਾਬ ਸਿਰਜਣਗੇ। ਇਸ ਮੌਕੇ ਤਜਿੰਦਰ ਸਿੰਘ( ਪ੍ਰਿੰਸ ਨਾਗੀ), ਜਸਕਰਨ ਸਿੰਘ ਭੁੱਲਰ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸੋਹਲ, ਹਰਮਨ ਸੋਢੀ, ਤਰਸੇਮ ਸਿੰਘ, ਬਗੀਚਾ ਸਿੰਘ, ਸਲਵਿੰਦਰ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ।