ਜੀ ਐਸ ਪੰਨੂ
- ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਹੁੰਦੀ ਹੈ ਮੋਤ : ਡਾ. ਵਿਕਾਸ ਗੋਇਲ
ਪਟਿਆਲਾ, 4 ਮਾਰਚ 2020 - ਪੰਜਾਬ ਸਰਕਾਰ ਤੇਜੀ ਨਾਲ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਣ ਲਈ ਜਾਗਰੂਕ ਕਰ ਰਹੀ ਹੈ। ਹਰ ਪਿੰਡ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਹੈ। ਕਾਗਰਸ ਸਰਕਾਰ ਆਉਣ ਤੋਂ ਬਾਅਦ ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਗਿਣਤੀ ਵੀ ਘੱਟੀ ਹੈ ਅਤੇ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ ਡੀ ਰਾਜੇਸ਼ ਸ਼ਰਮਾ ਨੇ ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਵਲੋਂ ਪਟਿਆਲਾ ਦੇ ਮਾਤਾ ਕੋਸ਼ਲਿਆ ਹਸਪਤਾਲ ਵਿੱਚ ਚਲ ਰਹੇ ਹਵਾ ਪ੍ਰਦੂਸ਼ਣ ਵਿਚਲੇ ਸੈਮੀਨਾਰ ਵਿਚ ਡਾਕਟਰਾਂ ਅਤੇ ਨਰਸਾਂ ਨੂੰ ਸੰਬੋਧਨ ਕਰਦਿਆਂ ਕਹੇ।
ਉਹਨਾਂ ਕਿਹਾ ਕਿ ਸਰਕਾਰ ਮੁਹਿਮ ਚਲਾ ਸਕਦੀ ਹੈ ਪਰ ਉਸਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਕੋਈ ਮੁਹਿਮ ਕਾਮਯਾਬ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪਟਿਆਲਾ ਨੂੰ ਪ੍ਰਦੂਸ਼ਣ ਮੁਕਤ ਕਰਣ ਲਈ ਜੈਕਬ ਡਰੈਨ 'ਤੇ 12.5 ਕਰੋੜ ਰੁਪਏ ਅਤੇ ਈਸਟਨ ਡਰੈਨ ਤੇ 6.5 ਕਰੋੜ ਦੀ ਲਾਗਤ ਆਈ ਹੈ। ਪਟਿਆਲਾ ਦੇ ਬਾਰਾਦਰੀ ਬਾਗ ਦੀ ਸੁੰਦਰਤਾ ਅਤੇ ਪ੍ਰਦੂਸ਼ਣ ਦੇ ਖਾਤਮੇ ਲਈ 50 ਲੱਖ ਰੁਪਏ ਲਗਾ ਕੇ 24 ਘੰਟੇ ਆਕਸੀਜ਼ਨ ਦੇਣ ਵਾਲੇ, ਫੁੱਲਾਂ ਅਤੇ ਮੈਡੀਸਿਨ ਪਲਾਂਟ ਲਗਾਏ ਗਏ ਹਨ।
ਇਸ ਮੌਕੇ ਛਾਤੀ ਅਤੇ ਸਾਂਹ ਨਾਲ ਹੋਣ ਵਾਲੇ ਰੋਗਾਂ ਦੇ ਮਾਹਿਰ ਡਾ. ਵਿਕਾਸ ਗੋਇਲ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਹਰ ਸਾਲ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਦੋਂ ਕਿ ਇਹਨਾਂ ਵਿਚ 35 ਲੱਖ ਤੋਂ ਵੱਧ ਮੌਤਾਂ ਸਿਰਫ ਘਰ ਤੱਕ ਪਹੁੰਚ ਰਹੇ ਪ੍ਰਦੂਸ਼ਣ ਨਾਲ ਹੋ ਰਹੀਆਂ ਹਨ ਅਤੇ ਦਿਨ ਪ੍ਰਤੀ ਦਿਨ ਆਂਕੜਾ ਵੱਧ ਰਿਹਾ ਹੈ।
ਉਹਨਾਂ ਕਿਹਾ ਹਵਾ ਵਿੱਚਲਾ ਪ੍ਰਦੂਸ਼ਣ ਸਭ ਤੋਂ ਪਹਿਲਾਂ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜੂਰਗਾਂ ਨੂੰ ਆਪਣਾ ਨਿਸ਼ਾਨਾ ਬਣਉਂਦਾ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਆਮ ਲੋਕਾਂ ਵਿਚ ਸਾਂਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗ ਤੇਜੀ ਨਾਲ ਵੱਧ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਏਅਰ ਪਲਯੂਸ਼ਨ ਹੀ ਨਹੀਂ ਅੱਜ ਵਾਟਰ ਅਤੇ ਨੂਆਇਜ ਵਿੱਚ ਵੀ ਵੱਧਦਾ ਪ੍ਰਦੂਸ਼ਣ ਗਹਿਰੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤਾਂਕਿ ਇਸ ਉੱਤੇ ਕਾਬੂ ਪਾਇਆ ਜਾ ਸਕੇ.
ਸੀਨੀਅਰ ਮੈਡੀਕਲ ਅਧਿਕਾਰੀ ਡਾ. ਪ੍ਰਿੰਸ ਸੋਢੀ ਨੇ ਕਿਹਾ ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਦਾ ਹਵਾ ਪ੍ਰਦੂਸ਼ਣ ਦੂਰ ਕਰਨ ਲਈ 138 ਤੋਂ ਵੱਧ ਪਟਿਆਲਾ ਵਿੱਚ ਸੈਮੀਨਾਰ ਲਗਾਉਣਾ ਇੱਕ ਨੇਕ ਕੰਮ ਹੈ ਅਤੇ ਬਾਕੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਐਸੋਚੈਮ ਫਾਊਡੇਸ਼ਨ ਦੇ ਪੋ੍ਰਜੈਕਟ ਮੈਨੇਜਰ ਰਣਜੀਤ ਕੁਮਾਰ ਨੇ ਕਿਹਾ ਕਿ ਉਹ ਅਜੇ ਤੱਕ 138 ਪਿੰਡਾਂ ਵਿਚ ਮੁੁਫ਼ਤ ਚੈਕ ਅਪ ਕੈਂਪ, ਹਰ ਸਾਂਸ ਸਵੱਛ ਬਨਾਉਣ ਲਈ ਸੈਮੀਨਾਰ, ਨਾਟਕ, ਰੈਲੀਆਂ ਕੱਢ ਚੁੁੱਕੇ ਹਨ ਅਤੇ ਹੁਣ ਤੇਜੀ ਨਾਲ ਸ਼ਹਿਰੀ ਖੇਤਰ ਵਿਚ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਬੁਧੀਜੀਵੀਆਂ ਵਰਗ ਜਿਸ ਵਿਚ ਪੱਤਰਕਾਰ, ਡਾਕਟਰ, ਨਰਸਾਂ, ਅਧਿਆਪਕ, ਅਧਿਕਾਰੀ, ਨੇਤਾ ਅਤੇ ਸੀਨੀਅਰ ਸਿਟੀਜਨਾਂ ਨੂੰ ਜਾਗਰੂਕ ਕਰ ਰਹੇ ਹਨ। ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਵਿਚ ਗਿਆ ਸੁਨੇਹਾ ਆਮ ਲੋਕਾਂ ਤੱਕ ਛੇਤੀ ਪਹੁੰਚ ਕੇ ਅਸਰ ਕਰੇਗਾ।
ਇਸ ਮੌਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਦੀ ਟੀਮ ਨੇ ਹਵਾ ਪ੍ਰਦੂਸ਼ਣ ਤੇ ਨੁਕੜ ਨਾਟਕ ਕਰਕੇ ਡਾਕਟਰਾਂ ਅਤੇ ਨਰਸਾਂ ਨੂੰ ਭਾਵਕ ਕਰ ਦਿੱਤਾ. ਐਸੋਚੈਮ ਫਾਊਡੇਸ਼ਨ ਨੇ ਆਏ ਮਹਿਮਾਨਾਂ ਨੂੰ 24 ਘੰਟੇ ਆਕਸੀਜ਼ਨ ਦੇਣ ਵਾਲੇ ਮੈਡੀਸਿਨ ਬੂਟੇ ਦੇ ਕੇ ਸਾਫ਼ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ।
ਐਸੋਚੈਮ ਫਾਊਡੇਸ਼ਨ ਵਲੋਂ ਨਰਸਾਂ ਵਿਚ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਡਰਾਇੰਗ ਕੰਮਪੀਟੀਸ਼ਨ ਕਰਵਾਇਆ ਗਿਆ ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਈਆਂ ਡਰਾਇੰਗ ਦੀਆਂ ਜੇਤੂ ਨਰਸਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ ਡੀ ਰਾਜੇਸ਼ ਸ਼ਰਮਾ ਨੇ ਇਨਾਮ ਦੇ ਸਨਮਾਨਿਤ ਕੀਤਾ।