ਹਰੀਸ ਕਾਲੜਾ
ਰੂਪਨਗਰ, 29 ਮਈ 2020 - ਡਿਪਟੀ ਕਮਿਸ਼ਨਰ, ਰੂਪਨਗਰ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਵਿਖੇ ਮੀਟੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕੀਤੀ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ ਜ਼ਿਲ੍ਹੇ ਅੰਦਰ ਫੈਕਟਰੀਆਂ, ਏਜੰਸੀਆਂ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਲਈ ਇਜਾਜ਼ਤ ਦਿੱਤੀ ਗਈ ਹੈ।
ਸਕੱਤਰ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਰਾਹੁਲ ਤਿਵਾੜੀ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ- ਘਰ ਰੋਜਗਾਰ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਪੜ੍ਹੇ- ਲਿਖੇ ਬੇ- ਰੋਜਗਾਰ ਨੌਜਵਾਨਾਂ ਤੇ ਕਿਰਤੀਆਂ ਨੂੰ ਰੁਜ਼ਗਾਰ ਦਿਵਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਫੈਕਟਰੀਜ, ਖੇਤੀਬਾੜੀ ਦਫਤਰ,ਜ਼ਿਲ੍ਹਾ ਸਿਖਿਆ ਅਫਸਰ, ਡੀਡੀ.ਪੀ.ਓ. ਆਦਿ ਦਫਤਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਉਨਾਂ ਨੇ ਦਸਿਆ ਕਿ ਰੁਜ਼ਗਾਰ ਵਿਭਾਗ ਵਲੋਂ ਫੈਕਟਰੀਆਂ/ਖੇਤੀਬਾੜੀ ਤੇ ਉਸਾਰੀ ਦੇ ਕੰਮਾਂ ਤੇ ਰੋਜਗਾਰ ਦੀ ਭਾਲ ਵਿਚ ਲੱਗੇ ਕਿਰਤੀਆਂ/ਮਜ਼ਦੂਰਾਂ ਲਈ ਰੋਜਗਾਰ ਦਫਤਰ https://tinyurl.com/rprlabour, ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਤੇ ਉਹ ਆਪਣੇ- ਆਪ ਨੂੰ ਦਰਜ ਕਰ ਸਕਦੇ ਹਨ ਤਾਂ ਜ਼ੋ ਉਨ੍ਹਾਂ ਨੂੰ ਉਨ੍ਹਾਂ ਦੀ ਜਰੂਰਤ ਅਨੁਸਾਰ ਕੰਮ ਮੁਹੱਈਆਂ ਕਰਵਾਇਆ ਜਾ ਸਕੇ। ਇਸੇ ਤਰ੍ਹਾਂ ਕਿਸਾਨਾਂ/ਫੈਕਟਰੀ ਮਾਲਕਾਂ, ਉਸਾਰੀ ਦੇ ਕੰਮ ਨਾਲ ਸਬੰਧਿਤ ਠੇਕੇਦਾਰਾਂ ਜਿਸ ਨੂੰ ਕਿਰਤੀਆਂ ਦੀ ਲੋੜ ਹੈ ਉਹ ਇਸ https://tinyurl.com/rpremployer ਲਿੰਕ ਤੇ ਦਰਜ ਕਰ ਸਕਦੇ ਹਨ।
ਪੜ੍ਹੇ-ਲਿਖੇ ਬੇ-ਰੁਜ਼ਗਾਰ ਸਕਿੱਲਡ ਤੇ ਸੈਮੀ ਸਕਿਲਡ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ਤੇ ਦਰਜ ਕਰਨ ਤਾਂ ਜ਼ੋ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਦਿਵਾਇਆ ਜਾ ਸਕੇ। ਇਸੇ ਤਰ੍ਹਾਂ ਜ਼ੋ ਨੋਜਵਾਨ ਆਪਣਾ ਸਵੈ ਰੋਜਗਾਰ ਕਰਨਾ ਚਾਹੁੰਦੇ ਹਨ ਤੇ ਸਰਕਾਰ ਵਲੋਂ ਵਿੱਤੀ ਮਦਦ/ਕਰਜਾ ਲੈ ਕੇ ਸਵੈ- ਰੋਜਗਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਹ https://tinyurl.com/dbeerpr, ਲਿੰਕ ਤੇ ਦਰਜ ਕਰਨ।ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ, ਰੂਪਨਗਰ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਕਿੱਤਾ ਅਗਵਾਈ ਸਬੰਧੀ ਜਾਣਕਾਰੀ ਲੈਣੀ ਹੈ ਉਹ https://tinyurl.com/counsellingrpr ਲਿੰਕ ਤੇ ਦਰਜ ਕਰਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਅਤੇ ਨਿਯੋਜਕਾਂ ਲਈ ਬਹੁਤ ਵਧੀਆਂ ਉਪਰਾਲਾ ਕੀਤਾ ਜਾ ਰਿਹਾ ਹੈੇ।
ਜਿਸ ਅਧੀਨ ਖੇਤੀਬਾੜੀਦੇ ਕੰਮ- ਕਾਜ ਅਤੇ ਉਦਯੋਗਾਂ ਨੂੰ ਲੇਬਰ ਮੁਹੱਈਆ ਕਰਵਾਈ ਜਾ ਰਹੀ। ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਰਵਿੰਦਰਪਾਲ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਰੋਜਗਾਰ ਦਫਤਰ ਵਲੋਂ ਬੇ- ਰੋਜਗਾਰ ਪ੍ਰਾਰਥੀਆਂ ਦੀ ਮਦਦ ਲਈ ਹੈਲਪ ਲਾਈਨ ਨੰਬਰ 85570-10066 ਜਾਰੀ ਕੀਤਾ ਗਿਆ ਹੈ, ਜ਼ੋ ਵੀ ਪ੍ਰਾਰਥੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਤੇ ਕੰਮ ਵਾਲੇ ਦਿਨ ਸਵੇਰੇ 9:00 ਵਜੇਂ ਤੋਂ ਸ਼ਾਮ ਦੇ 5:00 ਤੱਕ ਫੋਨ ਕਰ ਸਕਦਾ ਹੈ ਜਾਂ ਈ-ਮੇਲ ਆਈ.ਡੀ. - dbeerprhelp@gmail.com ਰਾਹੀਂ ਵੀ ਸੰਪਰਕ ਕਰ ਸਕਦਾ ਹੈ।