ਮਨਿੰਦਰਜੀਤ ਸਿੱਧੂ
- ਦੁਨੀਆਂ ਦੇ ਮੇਲੇ ਵਿੱਚ ਲੋਕੀਂ ਆਉਂਦੇ ਰਹਿੰਦੇ, ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ- ਸਦੀਕ
ਜੈਤੋ, 26 ਜੂਨ 2020 - ਦੁਨੀਆਂ ਦੇ ਮੇਲੇ ਵਿੱਚ ਲੋਕੀਂ ਆਉਂਦੇ ਰਹਿੰਦੇ, ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਅਤੇ ਜੈਤੋ ਹਲਕੇ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਗਲਵਾਨ ਘਾਟੀ ਵਿੱਚ ਚੀਨ ਨਾਲ ਝੜਪ ਵਿੱਚ ਸ਼ਹੀਦ ਹੋਏ 20 ਫੌਜੀ ਜਵਾਨਾਂ ਨੂੰ ਸ਼ਰਧਾਜਲੀਂ ਦੇਣ ਲਈ ਸਥਾਨਕ ਰਾਮਲੀਲਾ ਗਰਾਉਂਡ ਵਿਖੇ ਰੱਖੇ ਪ੍ਰੋਗਰਾਮ ਵਿੱਚ ਕੀਤਾ।
ਉਹਨਾਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੱਖਾਂ ਵਾਂਗੂ ਰੁਲ ਜਾਂਦੀ ਹੈ। ਉਹਨਾਂ ਕਿਹਾ ਕਿ ਸਾਡੇ 20 ਜਵਾਨਾਂ ਨੇ ਦੇਸ਼ ਦੇ ਆਨ, ਮਾਨ ਅਤੇ ਸ਼ਾਨ ਖਾਤਿਰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਇਸ ਮੌਕੇ ਮੁਹੰੰਮਦ ਸਦੀਕ ਦੀ ਬੇਟੀ ਅਤੇ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖਤਰ ਨੇ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਉਹਨਾਂ ਮਹਾਨ ਸ਼ਹੀਦਾਂ ਲਈ ਕੁੱਝ ਸਮਾਂ ਕੱਢ ਕੇ ਉਹਨਾਂ ਸ਼ਰਧਾ ਦੇ ਫੁੱਲ ਭੇਂਟ ਕਰੀਏ।
ਉਹਨਾਂ ਕਿਹਾ ਕਿ ਸਾਡੇ ਫੌਜੀ ਜਵਾਨ ਸਖਤ ਹਾਲਤਾਂ ਵਿੱਚ ਰਹਿ ਕੇ ਵੀ ਸਾਡੀ ਰੱਖਿਆ ਕਰਦੇ ਹਨ, ਸਾਰੇ ਦੇਸ਼ ਨੂੰ ਭਾਰਤੀ ਫੌਜ ਤੇ ਪੂਰਾ ਮਾਨ ਹੈ। ਇਸ ਮੌਕੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿੰਕਦਰ ਸਿੰਘ ਮੜਾਕ ਨੇ ਕਿਹਾ ਕਿ ਸਾਨੂੰ ਸਭ ਨੂੰ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਸੱਤਪਾਲ ਡੋਡ ਨੇ ਕਿਹਾ ਪੂਰੀ ਕਾਂਗਰਸ ਪਾਰਟੀ ਸਾਡੇ ਦੇਸ਼ ਲਈ ਜਾਨਾ ਵਾਰਨ ਵਾਲੇ ਸ਼ਹੀਦਾਂ ਨੂੰ ਨਮਨ ਕਰਦੀ ਹੈ। ਇਸ ਉਪਰੰਤ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ।
ਇਸ ਮੌਕੇ ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਜ਼ਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਬਿਸ਼ਨੰਦੀ, ਸੀਨੀਅਰ ਕਾਂਗਰਸੀ ਆਗੂ ਦਵਿੰਦਰਬੀਰ ਸਿੰਘ ਬਰਾੜ ਮੱਤਾ, ਕਾਂਗਰਸੀ ਆਗੂ ਪ੍ਰਦੀਪ ਕੁਮਾਰ ਗਰਗ ਮਲੋਟ ਵਾਲੇ, ਐਡਵੋਕੇਟ ਮਦਨ ਲਾਲ ਬਾਂਸਲ, ਬਲਵਿੰਦਰ ਸਿੰਘ ‘ਜੱਸੀ’ ਜੈਤੋ, ਕਾਮਰੇਡ ਰਣਬੀਰ ਚੰਦ ਪੰਵਾਰ, ਗਣੇਸ਼ ਜੈਨ, ਲੱਕੀ ਡੋਡ ਜੈਤੋ, ਜਗਦੀਸ਼ ਰਾਏ ਘਣੀਆਂ, ਪਰਮਜੀਤ ਸਿੰਘ ਅਜਿੱਤ ਗਿੱਲ, ਭੁਪਿੰਦਰ ਸਿੰਘ ਬਰਾੜ ‘ਭੱਪਾ’ ਸੇਵੇਵਾਲਾ, ਬੁੱਲੀ ਜੈਨ ਜੈਤੋ ਆਦਿ ਹਾਜ਼ਰ ਸਨ।