← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 8 ਜੁਲਾਈ 2020 - ਪੁਲਿਸ ਵਲੋਂ ਕਾਰਵਾਈ ਕਰਦਿਆਂ ਸ਼ਰਾਬ ਦੀਆਂ 200 ਪੇਟੀਆਂ ਮਾਰਕਾ ਫਸਟ ਚੁਆਇਸ ਹਰਿਆਣਾ ਸੂਬੇ ਦੀ ਬਰਾਮਦ ਕਰਦਿਆਂ ਇਕ ਵਿਅਕਤੀ ਗਿਰਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਜਗਰਾਓਂ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿੰਜਲ ਪਿੰਡ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਬਾਹਰਲੇ ਸੂਬੇ ਤੋਂ ਸ਼ਰਾਬ ਲਿਆਕੇ ਹਟੇ ਵੇਚੀ ਜਾਣੀ ਹੈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਸ਼ਰਾਬ ਬਰਾਮਦ ਕੀਤੀ ਗਈ ਅਤੇ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚ ਬਲਰਾਜ ਸਿੰਘ, ਨਿੱਕਾ ਅਤੇ ਸੁਖਦੀਪ ਸਿੰਘ ਵਾਸੀ ਲੁਧਿਆਣਾ ਸ਼ਾਮਿਲ ਹਨ ਅਤੇ ਪੁਲਿਸ ਵਲੋਂ ਬਲਰਾਜ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
Total Responses : 940