ਮਨਿੰਦਰਜੀਤ ਸਿੱਧੂ
-ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਵੀ ਬਖਸ਼ਿਆ ਨਹੀਂ ਜਾਵੇਗਾ- ਡੀ.ਐਸ.ਪੀ. ਪਰਮਿੰਦਰ ਸਿੰਘ
ਜੈਤੋ, 9 ਅਗਸਤ 2020 - ਪਿਛਲ਼ੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ ਸਖਤ ਰੁਖ ਅਪਣਾਇਆ ਜਾਂਦਾ ਹੈ। ਜਿਸਦੇ ਚਲਦਿਆਂ ਅੱਜ ਜੈਤੋ ਸੀ.ਆਈ.ਏ. ਸਟਾਫ਼ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ। ਸੀ.ਆਈ.ਏ. ਸਟਾਫ਼ ਜੈਤੋ ਵੱਲੋਂ 3 ਵਿਅਕਤੀਆਂ ਪਾਸੋਂ 20000 ਹਜਾਰ ਨਸ਼ੀਲੀਆਂ ਗੋਲੀਆਂ ਫੜ੍ਹੀਆਂ ਗਈਆਂ ਹਨ। ਇਸ ਸਬੰਧੀ ਅੱਜ ਜੈਤੋ ਸੀ.ਆਈ.ਏ. ਸਟਾਫ਼ ਦਫ਼ਤਰ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਸਬ-ਡਵੀਜ਼ਨ ਜੈਤੋ ਦੇ ਡੀ.ਐੱਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਅਤੇ ਐੱਸ.ਪੀ. ਸੇਵਾ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਬੀਤੇ ਦਿਨੀ ਸੀ.ਆਈ.ਏ ਸਟਾਫ਼ ਜੈਤੋ ਦੇ ਇੰਚਾਰਜ਼ ਕੁਲਬੀਰ ਚੰਦ ਨੇ ਸਮੇਤ ਪੁਲਿਸ ਪਾਰਟੀ ਜੈਤੋ-ਬਾਜਾਖਾਨਾ ਰੋਡ ਨੇੜੇ ਪੁਲ ਡਰੇਨ ਬੱਸ ਅੱਡਾ ਦਲ ਸਿੰਘ ਵਾਲਾ ਵਿਖੇ ਟਾਟਾ ਇੰਡੀਕਾ ਕਾਰ ਵੈਸਟਾ ਨੰਬਰ ਐਚ.ਆਰ. 26 ਬੀ.ਜੀ. 3349 ਦੀ ਤਲਾਸ਼ੀ ਲਈ ਤਾਂ ਰੰਗਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਧੂੜਕੋਟ ਅਤੇ ਕਸ਼ਮੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੈਨਾ ਪਾਸੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਿਸ ਤੋਂ ਬਾਅਦ ਉਹਨਾਂ ਵਿਅਕਤੀਆਂ ਪਾਸੋਂ ਹੋਰ ਪੁੱਛ-ਗਿੱਛ ਕਰਨ ਤੇ ਉਹਨਾਂ ਦੱਸਿਆ ਕਿ ਸਾਡਾ ਇੱਕ ਸਾਥੀ ਬਿੱਟੂ ਸਿੰਘ ਵਾਸੀ ਥਰਾਜ ਵਾਲਾ ਵੀ ਜੈਤੋ ਇਲਾਕੇ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਵਾਇਆ ਰਾਮੇਆਣਾ ਸ਼ਾਮ ਵੇਲੇ ਪਿੰਡ ਚੈਨਾ ਵਿਖੇ ਆਉਂਦਾ। ਜਿਸ ਤੋਂ ਬਾਅਦ ਵਧੀਕ ਐੱਸ.ਐਚ.ਓ. ਥਾਣਾ ਜੈਤੋ ਐਸ.ਆਈ. ਹਰਪ੍ਰੇਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਪਿੰਡ ਅਬਲੂ ਕੋਟਲੀ ਤਰਫੋਂ ਆਈ ਕਾਰ ਕਰੋਲਾ ਨੰਬਰ ਡੀ.ਐਲ.4 ਏ.ਸੀ. 3014 ਨੂੰ ਰੋਕ ਕੇ ਉਕਤ ਬਿੱਟੂ ਸਿੰਘ ਨੂੰ ਕਾਬੂ ਕਰ ਲਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ 18500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਉਕਤ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਗੋਲੀਆਂ ਵੇਚਣ ਦਾ ਕੰਮ ਇੱਕਠੇ ਕਰਦੇ ਆ ਰਹੇ ਹਨ। ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸੀ.ਆਈ. ਏ. ਸਟਾਫ ਜੈਤੋ ਦੇ ਇੰਚਾਰਜ਼ ਕੁਲਬੀਰ ਚੰਦ ਸ਼ਰਮਾ, ਵਧੀਕ ਐੱਸ.ਐਚ.ਓ. ਹਰਪ੍ਰੇਮ ਸਿੰਘ, ਏ.ਐਸ.ਆਈ. ਰਾਜ ਕੁਮਾਰ, ਏ.ਐਸ.ਆਈ. ਕੁਲਤਾਰ ਸਿੰਘ. ਏ.ਐਸ.ਆਈ. ਪਰੰਿਮੰਦਰ ਸਿੰਘ, ਏ.ਐਸ.ਆਈ. ਸਿਕੰਦਰ ਸਿੰਘ, ਏ.ਐਸ.ਆਈ. ਦਲਜੀਤ ਸਿੰਘ, ਮੁੱਖ ਮੁਨਸ਼ੀ ਸੀ.ਆਈ.ਸਟਾਫ਼. ਹਰਜਿੰਦਰ ਸਿੰਘ ਢਿੱਲਵਾਂ, ਹੈੱਡ. ਕਾਂਸਟੇਬਲ ਖੁਸ਼ਵਿੰਦਰ ਸਿੰਘ ਸੇਵੇਵਾਲਾ, ਹੈੱਡ. ਕਾਂਸਟੇਬਲ ਰਣਦੀਪ ਸਿੰਘ, ਹੈੱਡ. ਕਾਂਸਟੇਬਲ ਜਤਿੰਦਰ ਸਿੰਘ, ਕਾਂਸਟੇਬਲ ਰਣਜੀਤ ਸਿੰਘ, ਕਾਂਸਟੇਬਲ ਜਗਮੇਲ ਸਿੰਘ, ਲਛਮਣ ਸਿੰਘ ਆਦਿ ਹਾਜਰ ਸਨ।