← ਪਿਛੇ ਪਰਤੋ
ਪੰਜਾਬ ਦੇ ਦੋ ਆਈ ਪੀ ਐਸ ਹੋਏ ਕਰੋਨਾ ਪਾਜ਼ਿਟਿਵ ਚੰਡੀਗੜ੍ਹ, 13 ਅਗਸਤ, 2020 : ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਫਿਰੋਜ਼ਪੁਰ ਰੇਂਜ ਦੇ ਆਈ ਜੀ ਹਰਦਿਆਲ ਸਿੰਘ ਮਾਨ ਅਤੇ ਪਟਿਆਲਾ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਕੋਰੋਲਾ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਇਸਦੀ ਪੁਸ਼ਟੀ ਕੀਤੀ ਹੈ। ਦੇਰ ਸ਼ਾਮ ਇਕ ਸੰਦੇਸ਼ ਵਿਚ ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਅੱਜ ਕਿਹਾ ਕਿ ਮੈਨੂੰ ਅੱਜ ਕੋਰੋਨਾ ਦੇ ਹਲਕੇ ਲੱਛਣ ਹੋਏ ਸਨ ਤੇ ਮੇਰਾ ਟੈਸਟ ਪਾਜ਼ੀਟਿਵ ਆਇਆ ਹੈ। ਮੈਂ ਆਪਣੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਪੋ ਆਪਣਾ ਟੈਸਟ ਕਰਵਾਉਣ ਦੀ ਅਪੀਲ ਕਰਦਾ ਹਾਂ। ਅਸੀਂ ਰਲ ਕੇ ਕੋਰੋਨਾ ਨੂੰ ਮਾਤ ਪਾ ਦਿਆਂਗੇ।
Total Responses : 940