ਹਰੀਸ਼ ਕਾਲੜਾ
- ਜਿੰਦਵੜੀ ਤੋ ਭਲਾਣ ਸੜਕ ਦਾ ਨਿਰਮਾਣ 3.26 ਕਰੋੜ ਨਾਲ ਹੋਵੇਗਾ ਮੁਕੰਮਲ
ਸ੍ਰੀ ਅਨੰਦਪੁਰ ਸਾਹਿਬ, 26 ਅਗਸਤ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੇਂਡੂ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਬਿਹਤਰ ਸੜਕੀ ਨੈਟਵਰਕ ਨਾਲ ਜੋੜਨ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਮੁੱਖ ਅਧਾਰ ਸੜਕੀ ਨੈਟਵਰਕ ਦੀ ਮਜਬੂਤੀ ਤੇ ਨਿਰਭਰ ਕਰਦਾ ਹੈ।
ਸਪੀਕਰ ਰਾਣਾ ਕੇ.ਪੀ ਸਿੰਘ ਬੀਤੇ ਦਿਨ ਹਲਕੇ ਦੇ ਪਿੰਡਾਂ ਵਿਚ ਮੁਕੰਮਲ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰਨ ਲਈ ਇੱਥੇ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਦੀ ਗਤੀ ਨੂੰ ਹੋਰ ਰਫਤਾਰ ਦਿੱਤੀ ਜਾ ਰਹੀ ਹੈ। ਦੂਰ ਦੂਰਾਡੇ ਦੇ ਪੇਂਡੂ ਖੇਤਰਾਂ ਵਿਚ ਸੜਕਾਂ ਦੇ ਨਿਰਮਾਣ, ਸੜਕਾਂ ਨੂੰ ਮੁੱਖ ਮਾਰਗਾਂ ਨਾਲ ਜੋੜਨਾ, ਸੜਕਾਂ ਨੂੰ ਚੋੜਾ ਕਰਨਾ ਮੋਜੂਦਾ ਸਮੇਂ ਦੀ ਸਭ ਤੋ ਵੱਡੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਰਾਟਾਂ ਮੰਨਜੂਰ ਹੋ ਚੁੱਕਿਆਂ ਹਨ, ਜਲਦੀ ਹੀ ਇਹ ਸਾਰੇ ਵਿਕਾਸ ਕਾਰਜ ਮੁਕੰਮਲ ਕਰਵਾ ਕੇ ਲੋਕ ਅਰਪਣ ਕਰ ਦਿੱਤੇ ਜਾਣਗੇ।
ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਲਗਭਗ 3.26 ਕਰੋੜ ਰੁਪਏ ਨਾਲ ਜਿੰਦਵੜੀ ਤੋਂ ਭਲਾਣ ਦੀ 7.40 ਕਿਲੋਮੀਟਰ ਸੜਕ ਨੂੰ 10 ਫੁੱਟ ਤੋਂ 14 ਫੁੱਟ ਚੋੜਾ ਕੀਤਾ ਜਾ ਰਿਹਾ ਹੈ।ਮੇਨ ਸੜਕ ਤੋਂ ਜਿੰਦਵੜੀ ਤੱਕ 1.47 ਕਿਲੋਮੀਟਰ ਸੜਕ ਨੂੰ 18 ਫੁੱਟ ਚੌੜਾ ਕਰਨਾ ਹੈ ਅਤੇ ਬਾਕੀ ਸੜਕ ਨੂੰ 14 ਫੁੱਟ ਚੌੜਾ ਕੀਤਾ ਜਾਣਾ ਹੈ।ਇਸ ਸੜਕ ਦੀ ਅਪਗਰੇਡੇਸ਼ਨ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਬਹੁਤ ਸਾਰੇ ਪਿੰਡਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ। ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸ੍ਰੀ ਵਿਵੇਕ ਦੁਰੇਜਾ ਨੇ ਦੱਸਿਆ ਕਿ ਇਨ੍ਹਾਂ ਇਸ ਸੜਕ ਦੀ ਅਪਗਰੇਡੇਸ਼ਨ ਦਾ ਕੰਮ ਸੁਰੂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੜਕ ਨੂੰ ਲਗਭਗ 9 ਤੋ 12 ਮਹੀਨਿਆ ਵਿਚ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ।