← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 5 ਸਤੰਬਰ 2020 - ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਡਾ. ਸਰਵਪਾਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਿਤੰਬਰ ਨੂੰ ਅਧਿਆਪਕ ਦਿਵਸ ਤੌਰ ਤੇ ਸਮੁੱਚੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਇਸ ਦਿਹਾੜੇ ਉੱਪਰ ਕੌਮ ਦੇ ਨਿਰਮਾਤਾਵਾਂ ਭਾਵ ਅਧਿਆਪਕਾਂ ਨੂੰ ਉਹਨਾਂ ਦੁਆਰਾ ਕੀਤੇ ਜਾ ਰਹੇ ਸਕਾਰਾਤਮਕ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ।ਇਸੇ ਤਰਜ ਤੇ ਬਲਾਕ ਜੈਤੋ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਲਵੀਰ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮੇਆਣਾ ਦੇ ਹੈੱਡ ਟੀਚਰ ਮੈਡਮ ਅਮ੍ਰਿਤਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਮੈਡਮ ਅਮ੍ਰਿਤਪਾਲ ਕੌਰ ਨੂੰ ਇਹ ਸਨਮਾਨ ਉਹਨਾਂ ਦੁਆਰਾ ਕੋਰੋਨਾ ਮਹਾਂਮਾਰੀ ਦੇ ਵਿਸ਼ਵ ਪੱਧਰੀ ਸੰਕਟ ਦੇ ਚੱਲਦਿਆਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਅਤੇ ਉਹਨਾਂ ਦੁਆਰਾ ਸਿੱਖਿਆ ਦੇ ਸੁਚੱਜੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਕੀਤਾ।ਇਸ ਸੰਬੰਧੀ ਦੀ ਟਰੱਕ ਅਪ੍ਰੇਟਰਜ਼ ਐਸੋਸ਼ੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਰਾਮੇਆਣਾ ਦਾ ਕਹਿਣਾ ਹੈ ਕਿ ਮੈਡਮ ਅਮ੍ਰਿਤਪਾਲ ਕੌਰ ਨੇ ਆਪਣੇ ਮਿਹਨਤ ਅਤੇ ਜਜਬੇ ਸਦਕਾ ਪਿੰਡ ਰਾਮੇਆਣਾ ਦੇ ਪ੍ਰਾਇਮਰੀ ਸਕੂਲ਼ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਉਹਨਾਂ ਦੇ ਨਰਮ ਸੁਭਾਅ ਅਤੇ ਮਨੋਵਿਗਿਆਨਕ ਪੱਧਰ ਉੱਪਰ ਬੱਚਿਆਂ ਨੂੰ ਸਮਝਣ ਦੀ ਕਲਾ ਨੇ ਸਕੂਲ ਵਿੱਚ ਬੱਚਿਆਂ ਦੀ ਨਫਰੀ ਵਧਾ ਦਿੱਤੀ ਹੈ।
Total Responses : 942