ਮਨਿੰਦਰਜੀਤ ਸਿੱਧੂ
ਜੈਤੋ, 11 ਸਿਤੰਬਰ 2020 - ਅੱਜ ਸਾਂਝੇ ਫੋਰਮ ਦੇ ਸੱਦੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਬਠਿੰਡਾ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ, ਸ੍ਰੀ ਗੁਰੂ ਹਰਗਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਟੈਂਡਰਾਂ ਰਾਹੀਂ ਕਰਵਾਈ ਜਾ ਰਹੀ ਬੋਲੀ ਦੇ ਵਿਰੋਧ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਵੀਜ਼ਨ ਦਫ਼ਤਰ ਜੈਤੋ ਵਿਖੇ ਅਰਥੀ ਫੂਕ ਰੈਲੀ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਪੂਰਨ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਟੀ.ਐਸ.ਯੂ. ਦੇ ਪ੍ਰਧਾਨ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਬੋਲੀ ਨਾ ਰੋਕੀ ਗਈ ਤਾਂ ਸਾਂਝਾ ਫੋਰਮ ਵੱਲੋਂ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਖਿਲਾਫ਼ ਕੀਤੇ ਆਰਡੀਨੈਂਸ ਦੀ ਨਿੰਦਿਆ ਕੀਤੀ ਗਈ ਅਤੇ ਪਹਿਲਾਂ ਮੰਗਾਂ ਮੰਨੀਆਂ ਨੂੰ ਲਾਗੂ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਅਵਤਾਰ ਸਿੰਘ ਡਵੀਜ਼ਨ ਪ੍ਰਧਾਨ ਕੋਟਕਪੂਰਾ, ਬਲਦੇਵ ਸਿੰਘ, ਬਲਜੀਤ ਸਿੰਘ, ਰਜਿੰਦਰ ਸਿੰਘ, ਚੰਦਰ ਸ਼ੇਖਰ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਲਵਿਸ਼ ਕੁਮਾਰ, ਮੱਘਰ ਸਿੰਘ, ਮਨਦੀਪ ਸਿੰਘ, ਗੌਰਵ ਕੁਮਾਰ ਆਦਿ ਹਾਜਰ ਸਨ।