ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਖੇਤੀ ਆਰਡੀਨੈਸਾਂ ਵਿਰੁੱਧ ਹਲਕਾ ਪੱਧਰ 'ਤੇ ਰੋਸ ਧਰਨੇ
ਲੁਧਿਆਣਾ, 21 ਸਤੰਬਰ, 2020 : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨ੍ਹਾਂ ਭਰੋਸੇ 'ਚ ਲਏ ਖੇਤੀ ਆਰਡੀਨੈਂਸ ਲਾਗੂ ਕਰਨ ਜਾ ਰਹੀ ਹੈ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਫਲਸਵਰੂਪ ਸੂਭੇ ਭਰ ਵਿੱਚ ਹਲਕਾ ਪੱਧਰ 'ਤੇ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਵਿਧਾਇਕ ਸੁਰਿੰਦਰ ਡਾਵਰ ਵੱਲੋਂ ਵਿਰੋਧ ਪ੍ਰਦਰਸ਼ਨ ਦੌਰਾਨ ਕਿਹਾ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐਮ.ਐਸ.ਪੀ. ਨੂੰ ਖਤਮ ਕਰਨ ਲਈ ਕਿਸਾਨ ਵਿਰੋਧੀ ਆਰਡੀਨੈਂਸ ਲੈ ਕੇ ਆ ਰਹੀ ਹੈ। ਉਨ੍ਹਾਂ ਆਪਣੇ ਸਬੰਧਨ 'ਚ ਅੱਗੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਦੱਬਿਆ ਪਿਆ ਹੈ, ਖੁਦਕਸ਼ੀਆਂ ਕਰ ਰਿਹਾ। ਜ਼ਿਕਰਯੋਗ ਹੈ ਕਿ ਕੈਪਟਨ ਅਮਿਰੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਤੇ ਕੇਂਦਰ ਸਰਕਾਰ ਨੂੰ ਵੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਫੰਡ ਜਾਰੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਦਾ ਰਹਿੰਦਾ ਬਾਕੀ ਕਰਜ਼ਾ ਵੀ ਮੁਆਫ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।
ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੇ ਫੁਲਾਂਵਾਲ ਚੌਕ ਵਿਖੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗੁਵਾਈ ਵਿਚ ਪਿੰਡਾਂ ਦੇ ਪੰਚਾਂ-ਸਰਪੰਚਾਂ, ਕਿਸਾਨਾਂ ਅਤੇ ਹੋਰ ਆਗੂਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਵਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਧਾਹਿਕ ਵੈਦ ਨੇ ਕੁੰਭਕਰਨ ਦੀ ਨੀਂਦ ਸੁੱਤੀ ਮੋਦੀ ਸਰਕਾਰ ਨੂੰ ਜਗਾਉਣ ਲਈ ਚਾਹ ਬਣਾ ਕੇ ਪਕੋੜੇ ਤਲਕੇ ਰੋਸ ਮੁਜ਼ਾਹਰਾ ਕਰਦਿੰਆਂ ਕਿਹਾ ਕਿ ਖੇਤੀ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਵੈਦ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਅਮਨ-ਸ਼ਾਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਉਣ ਲਈ ਖੇਤੀ ਆਰਡੀਨੈਸ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਉਨ੍ਹਾ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਮਾਂਗਟ, ਗੌਰਵ ਬੱਬਾ ਓ.ਐਸ.ਡੀ. ਵਿਧਾਇਕ ਵੈਦ, ਸੰਨੀ ਸਰਪੰਚ ਫੁੱਲਾਂਵਾਲ, ਬਿੱਲੂ ਦਾਦ, ਸੂਬਾ ਸਕੱਤਰ ਪਰਮਜੀਤ ਸਿੰਘ ਪੰਮੀ ਘਵੱਦੀ, ਬਲਾਕ ਪ੍ਰਧਾਨ ਹਰੀਜੀਤ ਸਿੰਘ ਚੀਮਾ, ਪ੍ਰਧਾਨ ਗੁਰਮੀਤ ਸਿੰਘ ਗਿੱਪੀ ਮਾਜਰੀ, ਚੇਅਰਮੈਨ ਪੰਚਾਇਤ ਯੂਨੀਅਨ ਕੁਲਦੀਪ ਸਿੰਘ ਖੰਗੂੜਾ, ਪ੍ਰਧਾਨ ਬਲਵੀਰ ਸਿੰਘ ਝੱਮਟ, ਮਨਜੀਤ ਸਿੰਘ ਹੰਬੜਾ, ਮਹਿਲਾ ਪ੍ਰਧਾਨ ਦਿਹਾਤੀ ਗੁਰਦੀਪ ਕੌਰ, ਬਲਾਕ ਪ੍ਰਧਾਨ ਸੁਖਦੀਪ ਕੌਰ, ਸਰਪੰਚ ਮਨਦੀਪ ਸਿੰਘ ਚੂਹੜਪੁਰ, ਸਰਪੰਚ ਨਿੰਮਾ ਡੇਹਲੋਂ, ਲਛਮਣ ਸਿੰਘ ਸਰਪੰਚ ਮਹਿਮਾ ਸਿੰਘ ਵਾਲਾ, ਹਰਪ੍ਰੀਤ ਸਿੰਘ ਮੀਕਾ ਸਰਪੰਚ ਗਿੱਲ, ਸਰਪੰਚ ਲਾਡੀ ਜੱਸੜ, ਤਨਵੀਰ ਸਿੰਘ ਰਣੀਆ, ਗੁਰਦੀਪ ਸਿੰਘ ਬੁਲਾਰਾ, ਅਮਰਜੀਤ ਸਿੰਘ ਮਿੱਠਾ ਸਰਪੰਚ ਠੱਕਰਵਾਲ, ਗੁਰਜਗਦੀਪ ਸਿੰਘ ਲਾਲੀ ਸਰਪੰਚ ਲਲਤੋ਼, ਸਰਪੰਚ ਰਾਜਾ ਖੇੜੀ, ਸੁਖਵਿੰਦਰ ਸਿੰਘ ਸੁੱਖੀ, ਸਰਪੰਚ ਦੋਲੋਂ ਖੁਰਦ, ਗੁਰਜੀਤ ਸਿੰਘ ਸਰਪੰਚ ਧਾਂਦਰਾ, ਮੇਸ਼ੀ ਆਲਮਗੀਰ, ਜਸਵੀਰ ਸਿੰਘ ਜਗਦੇਵ ਨਗਰ ਵੀ ਹਾਜ਼ਰ ਸਨ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਵੱਲੋਂ ਨਰਿੰਦਰ ਮੋਦੀ 'ਤੇ ਵਿਸ਼ਵਾਸ ਕਰਕੇ ਭਾਰੀ ਬਹੁਮੱਤ ਨਾਲ ਜਿਤਾਇਆ ਸੀ, ਉਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਹੈ ਕਿਉਂਕਿ ਮੋਦੀ ਵੱਲੋਂ ਆਪਣੇ ਉਦਯੋਗਪਤੀ ਦੋਸਤਾਂ ਦੇ ਹਿੱਤ ਲਈ ਕਿਸਾਨਾਂ ਅਤੇ ਆਮ ਜਨਤਾ ਦਾ ਘਾਣ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲ ਕਾਰਨ ਪੂਰੇ ਦੇਸ਼ ਵਿੱਚ ਮੋਦੀ-ਵਿਰੋਧੀ ਲਹਿਰ ਸ਼ੁਰੂ ਹੋ ਗਈ ਹੈ।
ਅੱਜ ਹਲਕਾ ਪੱਧਰ 'ਤੇ ਹੋਰ ਸੀਨੀਅਰ ਕਾਂਗਰਸ ਆਗੂਆਂ ਵੱਲੋਂ ਵੀ ਰੋਸ ਧਰਨੇ ਲਗਾਏ ਗਏ।