← ਪਿਛੇ ਪਰਤੋ
ਚੰਡੀਗੜ੍ਹ,24 ਸਤੰਬਰ 2020- ਪੰਜਾਬ 'ਚ ਸਰਕਾਰ ਨੇ ਕਮਰਸ਼ੀਅਲ ਤੇ ਘਰੇਲੂ ਵਾਹਨਾਂ ਦੇ ਦਸਤਾਵੇਜ਼ਾਂ ਨੂੰ ਰੀਨੀਊ ਕਰਵਾਉਣ ਦੀ ਮਿਆਦ ਵਧਾ ਦਿੱਤੀ ਹੈ। ਇਹ ਮਿਆਦ 31 ਦਸੰਬਰ 2020 ਤੱਕ ਵਧਾਈ ਗਈ ਹੈ।ਪਹਿਲਾਂ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਦਸਤਾਵੇਜ਼ਾਂ ਦੀ ਮਿਆਦ ਖਤਮ ਹੋਣ 'ਤੇ 30 ਸਤੰਬਰ ਤੱਕ ਚਲਾਨ ਨਾ ਕੱਟੇ ਜਾਣ। ਪਰ ਹੁਣ ਇਹ ਰਾਹਤ 31 ਦਸੰਬਰ ਤੱਕ ਦੇ ਦਿੱਤੀ ਗਈ ਹੈ। ਨਾਲ ਹੀ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਟ੍ਰੈਫਿਕ/ ਫੀਲਡ ਸਟਾਫ ਦੇ ਕਰਮਚਾਰੀ ਵੱਲੋਂ ਚਲਾਨ ਕੱਟਿਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
Total Responses : 940