- ਜਤਿੰਦਰ ਸਿੰਘ ਵੱਸਤੀ ਮੱਖਣ ਸਿੰਘ ਵਾਲਾ ਨੂੰ ਬਣਾਇਆ ਕਨਵੀਨਰ
ਫਿਰੋਜ਼ਪੁਰ 27 ਸਤੰਬਰ 2020 : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਵੱਖ ਵੱਖ ਪਿੰਡਾਂ ਦੀ ਸਾਂਝੀ ਮੀਟਿੰਗ ਪਿੰਡ ਕਰੀਆਂ ਪਹਿਲਵਾਨ ਵਿਖੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਕਿਸਾਨੀ ਮੰਗਾਂ ਮਸਲਿਆਂ ਵਿਚਾਰ ਚਰਚਾ ਕਰਨ ਤੋਂ ਬਾਅਦ ਫਿਰੋਜ਼ਪੁਰ-1 ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਜਤਿੰਦਰ ਸਿੰਘ ਵੱਸਤੀ ਮੱਖਣ ਸਿੰਘ ਵਾਲੀ ਨੂੰ ਕਨਵੀਨਰ ਬਣਾਇਆ ਗਿਆ।
ਇਸ ਤੋਂ ਇਲਾਵਾ ਗੁਰਭੇਜ ਸਿੰਘ ਕਰੀਆਂ, ਤਰਸੇਮ ਸਿੰਘ ਖਲਚੀਆਂ ਜਦੀਦ, ਮੇਜਰ ਸਿੰਘ ਹਸਤੇ ਕੇ, ਸਾਜਨ ਪ੍ਰੀਤ ਸਿੰਘ ਲੇਲੀਵਾਲ਼ਾ, ਹੇਮਪਾਲ ਸਿੰਘ ਛੀਬੀਵਾਲਾ, ਗੁਰਵਿੰਦਰ ਸਿੰਘ ਵਾਹਗੇਵਾਲਾ, ਗੁਰਪ੍ਰੀਤ ਸਿੰਘ ਕੋਠੀ ਰਾਏ ਸਾਬ ਨੂੰ ਬਲਾਕ ਕਮੇਟੀ ਮੈਂਬਰ ਬਣਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸਫਲ ਤੋਂ ਬਾਅਦ ਹੁਣ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਅਣਮਿੱਥੇ ਸਮੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾ ਫਸਲ ਖਰੀਦਣ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ, ਪਰ ਕਿਸਾਨ ਰੋਹ ਤੋਂ ਡਰਦਿਆਂ ਇਸ ਵਾਰ 5 ਦਿਨ ਪਹਿਲਾਂ ਹੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕੀ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ ਪਰ ਆਰਡੀਨੈੰਸਾਂ ਨੂੰ ਰੱਦ ਕਰਾਉਣ ਤੱਕ ਲੜਾਈ ਜਾਰੀ ਰਹੇਗੀ। ਇਸ ਮੌਕੇ ਨਵੀ ਚੁਣੀ ਬਲਾਕ ਕਮੇਟੀ ਨੇ ਪੂਰਨ ਤਨਦੇਹੀ ਨਾਲ ਕਿਸਾਨ ਸੰਘਰਸ਼ ਨੂੰ ਅੱਗੇ ਲੈ ਜਾਣ ਦਾ ਵਿਸ਼ਵਾਸ਼ ਦੁਵਾਇਆ।
ਇਸ ਮੌਕੇ ਹਰਪ੍ਰੀਤ ਸਿੰਘ, ਗੁਰਭੇਜ ਸਿੰਘ, ਜੈਦੀਪ ਸਿੰਘ, ਸੁਪਿੰਦਰ ਸਿੰਘ, ਅਮਤੋਜ ਸਿੰਘ, ਸੁਖਦੀਪ ਸਿੰਘ, ਸਵਰਨ ਸਿੰਘ, ਅਰਸ਼ਦੀਪ ਸਿੰਘ, ਸਿਕੰਦਰ ਕੁਮਾਰ, ਸੰਕੇਤ ਸਿੰਘ, ਜੋਗਾ ਸਿੰਘ, ਅਰਸ਼ ਸਿੰਘ ਵੱਸਤੀ ਮੱਖਣ ਸਿੰਘ, ਅਮਨਦੀਪ ਸਿੰਘ, ਤਰਸੇਮ ਸਿੰਘ, ਗੁਰਸ਼ਰਨ ਸਿੰਘ, ਲਵਲੀ, ਸਿਮਰਨ ਸਿੰਘ ਖਿਲਚੀ ਜਦੀਦ, ਸੁਖਦੇਵ ਸਿੰਘ, ਲਵਪ੍ਰੀਤ ਸਿੰਘ, ਦੀਪਕ, ਤੇਜਿੰਦਰ ਸਿੰਘ ਕਰੀਆਂ ਪਹਿਲਵਾਨ, ਬੱਬੂ, ਜਗਦੀਸ਼ ਸਿੰਘ ਕੈਲੋਵਾਲ, ਬਲਕਾਨ ਸਿੰਘ, ਮਹਿਲ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਦੇਵ ਸਿੰਘ ਹਸਤੇ ਕੇ, ਰਣਜੋਧ ਸਿੰਘ ਹਾਜ਼ੀ ਛੀਬਾਂ ਆਦਿ ਆਗੂ ਹਾਜ਼ਰ ਸਨ।