← ਪਿਛੇ ਪਰਤੋ
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ 2020: ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਕੋਲੋਂ ਇੱਕ ਹੋਰ ਮੋਟਰਸਾਇਕਲ ਚੋਰੀ ਹੋਣ ਦਾ ਸਮਾਚਾਰ ਹੈ, ਜਿਸਦੀ ਸ਼ਿਕਾਇਤ ਤੋਂ ਬਾਅਦ ਸਦਰ ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਸੁਮੀਤ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਵਾਸੀ ਜਲਾਲਾਬਾਦ ਨੇ ਦੱਸਿਆ ਹੈ ਕਿ 22 ਸਤੰਬਰ ਦੇ ਦਿਨ ਉਹ ਡੀਸੀ ਦਫ਼ਤਰ ਵਿਖੇ ਕਿਸੇ ਕੰਮ ਗਿਆ ਸੀ ਤੇ ਉਸਨੇ ਆਪਣਾ ਮੋਟਰਸਾਇਕਲ ਨੰਬਰ ਪੀਬੀ ਟੀ 30 4742 ਨੂੰ ਮੁਕਤੇ ਮੀਨਾਰ ਕੋਲ ਖੜ੍ਹਾ ਕੀਤਾ ਸੀ ਤੇ ਜਦੋਂ ਵਾਪਿਸ ਆ ਕੇ ਵੇਖਿਆ ਤਾਂ ਉਥੋਂ ਉਸਦਾ ਮੋਟਰਸਾਇਕਲ ਗਾਇਬ ਸੀ, ਜਿਸ ਤੋਂ ਬਾਅਦ ਉਸਨੇ ਪੁਲਸ ਨੂੰ ਸੂਚਿਤ ਕੀਤਾ ਹੈ। ਸ਼ਿਕਾਇਤਕਰਤਾ ਸੁਮੀਤ ਮੁਤਾਬਾਕ ਮੋਟਰਸਾਇਕਲ ਦੀ ਕੀਮਤ ਕਰੀਬ 40 ਹਜ਼ਾਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੋਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
Total Responses : 940