ਰਜਨੀਸ਼ ਸਰੀਨ
- 23-8-2010 ਤੋਂ ਪਹਿਲਾਂ ਦੇ ਜੁਆਇਨ ਅਤੇ ਈ.ਟੀ.ਟੀ. ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀ.ਈ.ਟੀ. ਤੋਂ ਛੂਟ
- ਸਿੱਖਿਆ ਪ੍ਰੋਵਾਈਡਰਾਂ ਅਤੇ ਹੋਰ ਵਲੰਟੀਅਰ ਸਾਥੀਆਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਐਸ.ਏ.ਐਸ. ਨਗਰ, 22 ਅਕਤੂਬਰ 2020 - ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ 23-8-2010 ਤੋਂ ਪਹਿਲਾਂ ਦੇ ਜੁਆਇਨ ਅਤੇ ਈ.ਟੀ.ਟੀ. ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀ.ਈ.ਟੀ. ਤੋਂ ਛੂਟ ਦੇਣ ਦਾ ਪੱਤਰ ਜਾਰੀ ਕੀਤਾ ਹੈ, ਜਿਸ ਸਬੰਧੀ ਅੱਜ ਇਹਨਾਂ ਅਧਿਆਪਕਾਂ ਨੇ ਮਿਲ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਉਹਨਾਂ ਦੇ ਦਫ਼ਤਰ ਵਿਖੇ ਪੁੱਜ ਕੇ ਧੰਨਵਾਦ ਕੀਤਾ। ਜਗਸੀਰ ਸਿੰਘ ਘਾਰੂ ਸਟੇਟ ਕਨਵੀਨਰ ਸਿੱਖਿਆ ਪ੍ਰੋਵਾਈਡਰ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਪ੍ਰੌਵਾਈਡਰਾਂ. ਈਜੀਐੱਸ. ਏ.ਆਈ.ਈ, ਐੱਸ.ਟੀ.ਆਰ. ਅਤੇ ਆਈ.ਈ.ਵੀ. ਨੂੰ ਵਿਭਾਗ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਪਲ ਦਿੱਤੇ ਹਨ।
23-8-2010 ਤੋਂ ਪਹਿਲਾਂ ਦੇ ਜੁਆਇਨ ਅਤੇ ਈ.ਟੀ.ਟੀ. ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀ.ਈ.ਟੀ. ਤੋਂ ਛੂਟ ਦਾ ਨੋਟੀਫੀਕੇਸ਼ਨ ਜਾਰੀ ਕਰਨ ਤੋਂ ਬਾਅਦ ਨੌਕਰੀ ਲਈ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ। ਇਸ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਮੌਜੂਦਾ ਸਮੇਂ ਜਿਹੜੀਆਂ ਵਿਭਾਗ ਵੱਲੋਂ ਅਸਾਮੀਆਂ ਕੱਢੀਆਂ ਗਈਆਂ ਹਨ ਉਸ ਦੀ ਮਿਤੀ ਵਿੱਚ ਵਾਧਾ ਹੋਣ ਨਾਲ ਉਹਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਉਮੀਦ ਦੀ ਕਿਰਨ ਦਿਖੀ ਹੈ ਕਿ ਵਿਭਾਗ ਲਈ ਸਾਲਾਂ ਬੱਧੀ ਕੰਮ ਕਰਨ ਵਾਲੇ ਬੱਚਿਆਂ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਵਧੀਆ ਅਤੇ ਸਾਕਾਰਾਤਮਕ ਸੋਚ ਰੱਖੀ ਹੈ।
ਜਗਸੀਰ ਸਿੰਘ ਨੇ ਕਿਹਾ ਕਿ ਉਹ ਮਾਨਯੋਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੂਰਦਰਸ਼ੀ ਸੋਚ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੁਆਰਾ ਨਿਭਾਈ ਗਈ ਭੁਮਿਕਾ ਲਈ ਸਦਾ ਰਿਣੀ ਰਹਿਣਗੇ। ਇਹਨਾਂ ਦੇ ਸਦਕਾ ਹੀ ਈਟੀਟੀ ਦੀਆਂ ਪੋਸਟਾਂ ਅਤੇ ਮਾਸਟਰ ਕਾਡਰ ਦੀਆਂ ਪੋਸਟਾਂ ਦੋਹਾਂ ਲਈ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਸੁਖਚੈਨ ਸਿੰਘ ਗੁਰਨੇ ਮਾਨਸਾ ਪ੍ਰਧਾਨ ਈ.ਜੀ.ਐੱਸ., ਮਨਪ੍ਰੀਤ ਸਿੰਘ ਮੋਹਾਲੀ ਆਈ.ਈ.ਵੀ., ਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਰਣਜੀਤ ਸਿੰਘ ਸੰਗਰੂਰ, ਹਰਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਮੋਗਾ ਅਤੇ ਹੋਰ ਸਾਥੀ ਹਾਜ਼ਰ ਸਨ।