ਰਜਨੀਸ਼ ਸਰੀਨ
ਨਵਾਂਸ਼ਹਿਰ, 30 ਅਕਤੂਬਰ 2020 - ਪੰਜਾਬ ਸਰਕਾਰ ਵਲੋਂ ਕੀਤੀ ਜਾਣ ਵਾਲੀ ਨਵੀਂ ਭਰਤੀ ਲਈ ਜਾਰੀ ਕੀਤੇ ਗਏ ਤਨਖਾਹ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਬੀ.ਐਡ ਅਧਿਆਪਕ ਫਰੰਟ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੁਝਾਰ ਸਿੰਘ ਸਹੂੰਗੜਾਂ ਅਤੇ ਸੂਬਾ ਪ੍ਰੈਸ ਸਕੱਤਰ ਗੁਰਦਿਆਲ ਮਾਨ ਨੇ ਸਾਂਝੇ ਤੌਰ ਤੇ ਫਰੰਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਛਲੇ ਦਿਨੀ ਸਿੱਖਿਆ ਸਕੱਤਰ ਵਲੋਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਾਰੀ ਪੱਤਰ ਰਾਹੀਂ ਅਧਿਆਪਕਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਰਸ਼ਾ ਤਹਿਤ ਦਸੰਬਰ ੨੦੧੧ ਵਾਲੇ ਸਕੇਲਾਂ ਤੇ ਗਰੇਡਾਂ ਦਾ ਖਾਤਮਾ ਕਰਕੇ ਨਵੀਂ ਭਰਤੀ ਲਈ ਸਕੇਲ ਘਟਾ ਕੇ ਲਾਗੂ ਕੀਤੇ ਹਨ।
ਜਿਸ ਦੀ ਕਿ ਫਰੰਟ ਵਲੋਂ ਪੁਰਜੋਰ ਨਿੰਦਾ ਕੀਤੀ ਜਾਂਦੀ ਹੈ।ਉਹਨਾਂ ਕਿਹਾ ਕਿ ਇਹ ਸਕੇਲ ਸਾਡੇ ਪੁਰਖਿਆਂ ਨੇ ਬਹੁਤ ਸਾਰੇ ਸੰਘਰਸ਼ ਲੜਨ ਤੋਂ ਬਾਅਦ ਪ੍ਰਾਪਤ ਕੀਤੇ ਹਨ, ਜਿਨ੍ਹਾ ਨੂੰ ਕਿ ਉਹ ਹਰਗਿਜ ਖਤਮ ਨਹੀ ਹੋਣ ਦੇਣਗੇ। ਇਸ ਸਬੰਧੀ ਫਰੰਟ ਬਾਕੀ ਦੀਆਂ ਸੰਘਰਸ਼ ਸ਼ੀਲ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਭਰਪੂਰ ਯਤਨ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਨਵੀਨ ਕਰੀਹਾ,ਸੁਦੇਸ਼ ਦੀਵਾਨ,ਹਰਪ੍ਰੀਤ ਬੰਗਾ, ਭੁਪਿੰਦਰ ਸਿੰਘ,ਮਨਜਿੰਦਰ ਸਿੰਘ,ਗੁਰਦੀਸ਼ ਸਿੰਘ,ਜੁਗਰਾਜ ਸਿੰਘ,ਸੁਭਾਸ਼ ਸੂਰਾਪੁਰ,ਰਵਿੰਦਰ ਨੱਥਾ ਨੰਗਲ,ਸੁਰਿੰਦਰ ਛੂਛੇਵਾਲ,ਸਤੀਸ਼ ਨਵਾਂਗਰਾਂ,ਰਵਿੰਦਰ ਲਾਲੀ,ਅਮਰੀਕ ਕੌਰ,ਯਮੁਨਾ ਦੇਵੀ,ਮਨਜੀਤ ਕੌਰ,ਤਰਨਜੀਤ ਕੌਰ,ਸੁਦੇਸ਼ ਕੁਮਾਰੀ ਅਤੇ ਤਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।