ਕੁਲਵਿੰਦਰ ਸਿੰਘ
ਅੰਮ੍ਰਿਤਸਰ,30 ਅਕਤੂਬਰ,2020: ਇੱਥੋਂ ਦੇ ਖਿਲਚੀਆ ’ਚ ਫਿਲਮੀ ਅੰਦਾਜ਼ ’ਚ ਐਸ ਯੂ ਵੀ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਇਕ ਸਖਸ਼ ਤੋਂ ਐਕਸ ਯੂ ਵੀ ਕਾਰ ਖੋਹ ਕੇ ਲੁਟੇਰੇ ਫਰਾਰ ਹੋ ਗਏ। ਲੁਟੇਰਿਆਂ ਨੇ ਕਾਰ ਲੁੱਟਣ ਲੱਗਿਆਂ ਬਿਲਕੁਲ ਫਿਲਮੀ ਸਟਾਈਲ ਵਰਤਿਆ। ਲੁਟੇਰਿਆਂ ਨੇ ਪਹਿਲਾਂ ਵਿਅਕਤੀ ਨੂੰ ਸੜਕ ਤੇ ਲਿਟਾ ਦਿੱਤਾ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਿਅਕਤੀ ਦਾ ਐਕਸੀਡੈਂਟ ਹੋਇਆ ਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ ਐਕਸ ਯੂ ਵੀ ਗੱਡੀ ਨੂੰ ਰੋਕਿਆ ਗਿਆ ਤੇ ਡਰਾਈਵਰ ਤੋਂ ਲਿਫਟ ਮੰਗੀ ਗਈ। ਡਰਾਈਵਰ ਲਿਫਟ ਦੇਣ ਲਈ ਮੰਨ ਗਿਆ। ਪਰ ਜਦੋਂ ਕਾਰ ’ਚੋਂ ਵਿਅਕਤੀ ਬਾਹਰ ਆਇਆ ਤਾਂ ਉਸ ’ਤੇ ਜ਼ਹਿਰੀਲੀ ਸਪਰੇਅ ਕਰ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਪੀੜਤ ਨਵਜੋਤ ਸਿੰਘ ਨੇ ਘਟਨਾ ਤੋਂ ਬਾਅਦ ਨੇੜਲੇ ਥਾਣੇ ’ਚ ਰਿਪੋਰਟ ਦਰਜ ਕਰਵਾਈ। ਨਵਜੋਤ ਸਿੰਘ ਨੇ ਦੱਸਿਆ ਕਿ ਕਾਰ ਦੇ ਡੈਸ਼ ਬੋਰਡ ’ਚ 90,000 ਕੈਸ਼ ਵੀ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ। ਪੀੜਤ ਨਵਜੋਤ ਸਿੰਘ ਦੀ ਪੁਲਿਸ ਤੋਂ ਮੰਗ ਹੈ ਕਿ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਸਦੀ ਕਾਰ ਲੱਭ ਕੇ ਦਿੱਤੀ ਜਾਵੇ।