ਗੁਰਦੀਪ ਸਿੰਘ ਕੋਟ ਉਮਰਾ ਆਲ ਇੰਡੀਆ ਕਿਸਾਨ ਸਭਾ ਦੇ ਬਣੇ ਜ਼ਿਲਾ ਸਕੱਤਰ
ਜਗਰਾਉਂ, 27 ਮਾਰਚ 2024- ਸੀ.ਪੀ.ਆਈ (ਐਮ) ਦੀ ਇੱਕ ਅਹਿਮ ਮੀਟਿੰਗ ਸੀ.ਪੀ.ਆਈ (ਐਮ) ਦੇ ਲੁਧਿਆਣਾ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਆਲ ਇੰਡੀਆ ਕਿਸਾਨ ਸਭਾ (AIKS) ਦੇ ਲੀਡਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਵਿੱਚ ਸੂਬਾ ਸਕੱਤਰ (ਸੀਪੀਆਈ. ਐਮ) ਕਾਮਰੇਡ ਸੁਖਵਿੰਦਰ ਸਿੰਘ ਸੇਖੋ, ਰੂਪ ਬਸੰਤ ਬੜੈਚ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਬਲਜੀਤ ਸਿੰਘ ਗਰੇਵਾਲ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ, ਬਲਜੀਤ ਸਿੰਘ ਸ਼ਾਹੀ ਜ਼ਿਲਾ ਸਕੱਤਰ ਸੀ.ਪੀ.ਆਈ.(ਐਮ) ਲੁਧਿਆਣਾ, ਸਤਨਾਮ ਸਿੰਘ ਬੜੈਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਕੁੱਲ ਹਿੰਦ ਕਿਸਾਨ ਸਭਾ ਦੀ ਹਾਜ਼ਰੀ ਵਿੱਚ ਸਾਰੇ ਅਹੁਦੇਦਾਰਾਂ ਨੇ ਗੁਰਦੀਪ ਸਿੰਘ ਕੋਟ ਉਮਰਾ ਦੀ ਮਿਹਨਤ ਨੂੰ ਦੇਖਦੇ ਹੋਏ ਉਸ ਨੂੰ ਸਰਬ ਸੰਮਤੀ ਨਾਲ ਆਲ ਇੰਡੀਆ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਤੋਂ ਆਲ ਇੰਡੀਆ ਕਿਸਾਨ ਸਭਾ ਦਾ ਜ਼ਿਲ੍ਾ ਸਕੱਤਰ ਬਣਾ ਦਿੱਤਾ ਗਿਆ ਇਸ ਮੌਕੇ ਜ਼ਿਲ੍ਾ ਸਕੱਤਰ ਗੁਰਦੀਪ ਸਿੰਘ ਕੋਟੁੰਮਰਾ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਕੋਟ ਉਮਰਾ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਹ ਪਾਰਟੀ ਦੇ ਇੱਕ ਛੋਟੇ ਸਿਪਾਹੀ ਹਨ ਅਤੇ ਉਹ ਪਾਰਟੀ ਦੀ ਮਾਨ ਮਰਿਆਦਾ ਨੂੰ ਹੋਰ ਉੱਚਾ ਚੱਕਣ ਦੀ ਕੋਸ਼ਿਸ਼ ਕਰਨਗੇ।