ਅਨੁਸੂਚਿਤ ਜਾਤੀ ਕਮਿਸ਼ਨ ਦੇ ਚੈਅਰਮੈਨ ਦੀ ਨਿਯੁਕਤੀ ਰੱਦ ਕੀਤੀ ਜਾਵੇ : ਡਾਲ ਚੰਦ ਪੰਵਾਰ
- ਮਾਮਲਾ "ਆਪ" ਸਰਕਾਰ ਨੇ ਜਰਨਲ ਵਰਗ 'ਚੋ ਐਸ.ਸੀ.ਕਮਿਸਨ ਦਾ ਚੈਅਰਮੈਨ ਨਿਯੁਕਤ ਕਰਨ ਦਾ
- ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਐਕਸ਼ਨ ਲੈਣ ਦੀ ਲਾਈ ਗੁਹਾਰ
ਮਨਜੀਤ ਸਿੰਘ ਢੱਲਾ
ਜੈਤੋ, 28 ਮਾਰਚ 2024 - ਇਲਾਕੇ ਦੇ ਪ੍ਰਸਿੱਧ ਸਮਾਜਿਕ ਕਾਰਜਕਰਤਾ ਤੇ ਫਰੀਦਕੋਟ ਸੰਸਦੀ ਸੀਟ ਤੋ ਸਭਾਵੀ ਉਮੀਦਵਾਰ ਡਾਲ ਚੰਦ ਪੰਵਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੀ ਸੱਤਾਧਾਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੈਅਰਮੈਨ ਜਨਰਲ ਵਰਗ ਦਾ ਲਾਕੇ ਪੰਜਾਬ ਸਟੇਟ ਕਮਿਸ਼ਨ ਆਫ ਸੈਡਿੳਲਡ ਕਾਸਟ ਐਕਟ 2004 ਦੀ ਧਾਰਾਂ 3.2 ਏ ਨੂੰ ਨਜ਼ਰ ਅੰਦਾਜ਼ ਤੇ ਗੈਰ ਸੰਵਿਧਾਨਕ ਕੰਮ ਕੀਤਾ ਹੈ।ਜਿਸ ਦੀ ਪੰਵਾਰ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ,ਤੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਹੱਕਾਂ ਤੇ ਅਧਿਕਾਰਾਂ ਤੇ ਡਾਕਾਂ ਹੈ।ਸੋ ਪੰਵਾਰ ਨੇ ਪੰਜਾਬ ਦੇ ਮਾਨਯੋਗ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਜੀ ਪੱਤਰ ਲਿਖ ਮੰਗ ਕੀਤੀ ਹੈ ਕਿ "ਆਪ "ਸਰਕਾਰ ਦੇ ਇਸ ਗੈਰ ਸੰਵਿਧਾਨਕ ਨਿਯੁਕਤੀ ਤੇ ਐਕਸ਼ਨ ਲਿਆ ਜਾਵੇ ਤੇ ਐਸ.ਸੀ.ਕਮਿਸਨ ਦੇ ਚੇਅਰਮੈਨ ਪੱਦ ਤੇ ਕੀਤੀ ਨਿਯੁਕਤੀ ਰੱਦ ਕੀਤੀ ਜਾਵੇ।