ਗੁਰਦਾਸਪੁਰ,ਮਮੂਨ ਕੈਂਟ, ਸੁਜਾਨਪੁਰ ਅਤੇ ਦੀਨਾਨਗਰ ਦੇ ਠੇਕੇ ਰਹੇ ਸੂਰਜ ਰੰਧਾਵਾ ਅਤੇ ਟੀਮ ਦੇ ਨਾਮ
- ਪਰਚੀ ਨਿਕਲਣ ਦੇ ਬਾਵਜੂਦ ਵੀ ਬਟਾਲਾ ਵਿੱਚੋਂ ਨਹੀਂ ਉੱਠਿਆ ਕੋਈ ਉਮੀਦਵਾਰ, ਹੁਣ ਈ ਟੈਂਡਰਿੰਗ ਰਾਹੀਂ ਹੋਣਗੇ ਠੇਕੇ ਅਲਾਟ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ 2024 - ਐਕਸਾਈਜ਼ ਵਿਭਾਗ ਵੱਲੋਂ 2024- 25 ਸ਼ਰਾਬ ਦੇ ਠੇਕਿਆਂ ਦੀ ਅਲੋਟਮੈਂਟ ਨੂੰ ਲੈ ਕੇ ਗੁਰਦਾਸਪੁਰ ਦੇ ਸਨ ਸਿਟੀ ਗਾਰਡਨ ਦੇ ਵਿੱਚ ਪਰਚੀ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਵਿੱਚ ਗੁਰਦਾਸਪੁਰ ਇੱਕ ਦੇ ਵਿੱਚ ਕਮਲ ਕਿਸ਼ੋਰ ਅਤੇ ਦੋ ਦੇ ਵਿੱਚ ਸਾਹਿਲ ਮਹਾਜਨ ਦੀ ਪਰਚੀ ਨਿਕਲੀ। ਇਸ ਦੇ ਨਾਲ ਹੀ ਧਾਰੀਵਾਲ ਅਤੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਆਰ ਕੇ ਐਂਟਰਪ੍ਰਾਈਜ ਗਰੁੱਪ ਦਾ ਕਬਜ਼ਾ ਹੋਇਆ, ਇਸੇ ਦੀਨਾ ਨਗਰ ਦੇ ਵਿੱਚ ਗੁਰਦਾਸਪੁਰ ਟ੍ਰੇਡ ਫਰਮ ਦੀ ਪਰਚੀ ਨਿਕਲੀ। ਗੁਰਦਾਸਪੁਰ ਦੇ ਸ਼ਰਾਬ ਕਾਰੋਬਾਰੀ ਸੂਰਜ ਰੰਧਾਵਾ ਦਵਿੰਦਰ ਸਿੰਘ ਦਾ ਮਮੂਨਕੈਂਟ ਅਤੇ ਸੁਜਾਨਪੁਰ ਦੇ ਵਿੱਚ ਕਬਜ਼ਾ ਹੋਇਆ। ਇਹਨਾਂ ਦੋਨੇ ਠੇਕੇਦਾਰਾਂ ਦੀ ਮਮੁਨ ਕੈਂਟ ਅਤੇ ਸੁਜਾਨਪੁਰ ਦੇ ਵਿੱਚ ਸ਼ਰਾਬ ਦੀ ਪਰਚੀ ਨਿਕਲੀ ਹੈ। ਇਸੇ ਤਰ੍ਹਾਂ ਸਰਨਾ ਦੇ ਵਿੱਚ ਨਿਊ ਕਲਾਸਿਕ ਵਾਈਨ ਐਮਐਸ ਆਰਓ ਸ਼ਰਮਾ ਐਂਟਰਪ੍ਰਾਈਜਰ ਦਾ ਕਬਜ਼ਾ ਹੋਇਆ ਹੈ।
ਦੱਸ ਦਈਏ ਕਿ ਗੁਰਦਾਸਪੁਰ ਦੇ ਸਹਾਇਕ ਕਮਿਸ਼ਨਰ ਐਕਸਾਈਜ਼ ਹਨਵੰਤ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਇਸ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਢੰਗ ਨਾਲ ਕਰਵਾਇਆ ਗਿਆ ਜਿਸ ਵਿੱਚ ਗੁਰਦਾਸਪੁਰ ਦੇ ਏਡੀਸੀ ਸੁਬਾ ਚੰਦਰ ਅਤੇ ਸੇਲ ਟੈਕਸ ਦੀ ਉੱਚ ਅਧਿਕਾਰੀ ਅਨੀਤਾ ਗੁਲੇਰੀਆ ਡਿਪਟੀ ਐਕਸਾਈਟ ਐਕਸੇਸ਼ਨ ਅਧਿਕਾਰੀ ਵੀ ਬਤੌਰ ਅਬਜਰਵਰ ਮੌਕੇ ਤੇ ਹਾਜ਼ਰ ਰਹੇ।
ਪਰਚੀ ਨਿਕਲਣ ਦੇ ਬਾਵਜੂਦ ਵੀ ਬਟਾਲਾ ਵਿੱਚੋਂ ਨਹੀਂ ਆਇਆ ਕੋਈ ਉਮੀਦਵਾਰ
ਐਕਸਾਈਜ਼ ਵਿਭਾਗ ਵੱਲੋਂ ਵੱਖ-ਵੱਖ ਗਰੁੱਪਾਂ ਦੇ ਪਰਚੀਆਂ ਕੱਢੀਆਂ ਜਾ ਰਹੀਆਂ ਸਨ ਇਸ ਦੇ ਨਾਲ ਹੀ ਜਦੋਂ ਬਟਾਲਾ ਇੱਕ ਅਤੇ ਬਟਾਲਾ ਦੋ ਗਰੁੱਪ ਦੀਆਂ ਪਰਚੀਆਂ ਕੱਢੀਆਂ ਗਈਆਂ ਤਾਂ ਕੋਈ ਵੀ ਨਹੀਂ ਪਹੁੰਚਿਆ। ਜਿਸ ਤੋਂ ਇਹ ਸਾਫ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਟੈਂਡਰਿੰਗ ਦੇ ਰਾਹੀਂ ਹੀ ਸ਼ਰਾਬ ਦੇ ਠੇਕੇ ਦਿੱਤੇ ਜਾਣਗੇ। ਦੱਸਣ ਯੋਗ ਗੱਲ ਇਹ ਵੀ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ ਲੋਕਾਂ ਵੱਲੋਂ ਛੇ ਪਰਚੀਆਂ ਹੀ ਪਾਈਆਂ ਗਈਆਂ ਸਨ। ਜਦਕਿ ਦੀਨਾ ਨਗਰ ਅਤੇ ਧਾਰੀਵਾਲ ਦੇ ਵਿੱਚ ਸ਼ਰਾਬ ਦੇ ਠੇਕੇਦਾਰ ਨੇ ਵੱਧ ਤੋਂ ਵੱਧ ਦਿਲਚਸਪੀ ਦਿਖਾਈ ਹੈ।
14 ਗਰੁੱਪਾਂ ਵਿੱਚੋਂ 10 ਅਲਾਟ ਚਾਰ ਖਾਲੀ--
ਐਕਸਾਈਜ਼ ਵਿਭਾਗ ਵੱਲੋਂ 28 ਮਾਰਚ ਨੂੰ ਸ਼ਰਾਬ ਦੀਆਂ ਪਰਚੀਆਂ ਕੱਢੀਆਂ ਗਈਆਂ ਜਿਹਨਾਂ ਵਿੱਚੋਂ 14 ਗਰੁੱਪਾਂ ਵਿੱਚੋਂ ਚਾਰ ਗਰੁੱਪ ਹਾਲੇ ਵੀ ਖਾਲੀ ਹਨ ਜਿਨਾਂ ਵਿੱਚੋਂ ਜੁਗਿਆਲ ਤਾਰਾਗੜ੍ਹ ਫਤਿਹਗੜ੍ਹ ਚੂੜੀਆਂ ਅਤੇ ਹੁਣ ਬਟਾਲਾ ਵੀ ਸ਼ਾਮਿਲ ਹੋ ਗਿਆ ਹੈ।
ਦਸ ਗਰੁੱਪਾਂ ਕੋਲੋਂ ਮੌਕੇ ਤੇ ਹੀ ਲਈ ਤਿੰਨ ਪ੍ਰਤੀਸ਼ਤ ਫੀਸ--
ਗੁਰਦਾਸਪੁਰ ਵਿੱਚ ਜਿਨਾਂ ਦਸ ਗਰੁੱਪਾਂ ਦੀਆਂ ਪਰਚੀਆਂ ਨਿਕਲੀਆਂ ਹਨ ਵਿਭਾਗ ਨੇ ਉਹਨਾਂ ਕੋਲੋਂ ਤਿੰਨ ਪ੍ਰਤੀਸ਼ਤ ਫੀਸ ਐਡਵਾਂਸ ਵਿੱਚ ਹੀ ਲੈ ਲਈ ਹੈ। ਜਿਸ ਦੀ ਕੁੱਲ ਰਕਮ 10 ਕਰੋੜ 4,ਲੱਖ 97 ਹਜ਼ਾਰ 600 ਰੁਪਏ ਬਣਦੀ ਹੈ l, ਐਕਸਾਈਜ਼ ਵਿਭਾਗ ਨੇ ਇੱਕੋ ਦਿਨ ਚ ਹੀ ਕਮਾਇਆ ਹੈ ਜਦਕਿ ਵਿਭਾਗ ਵੱਲੋਂ 516 ਕਰੋੜ ਰੁਪਏ ਇਸ ਸਾਲ ਦਾ ਟਾਰਗੇਟ ਰੱਖਿਆ ਗਿਆ ਹੈ।
ਮਹਿੰਗੀ ਹੋਵੇਗੀ ਸ਼ਰਾਬ--
ਐਕਸਾਈਜ਼ ਵਿਭਾਗ ਦੇ ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਸ਼ਰਾਬ ਦਾ ਰੇਟ ਪਹਿਲੇ ਨਾਲੋਂ ਜਿਆਦਾ ਹੋਵੇਗਾ ਅਤੇ ਹਰ ਇੱਕ ਬੋਤਲ ਪਿੱਛੇ 50 ਤੋਂ 100 ਰੁਪਏ ਵਧਣ ਦੇ ਆਸਾਰ ਦੱਸੇ ਜਾ ਰਹੇ ਹਨ।